24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੀ.ਜੀ.ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੇ 112ਵੀਂ ਸੇਵਾ ਭੇਜੀ <br/>

ਅਜੀਤ ਡੈਸਕ 08-06-2026
ਨੂਰਪੁਰ ਬੇਦੀ, 7 ਜੂਨ (ਵਿੰਦਰਪਾਲ ਝਾਂਡੀਆਂ)- ਪੀ.ਜੀ.ਆਈ.ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾਸਟਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 112ਵੀਂ ਲੰਗਰ ਸੇਵਾ ਭੇਜੀ ਗਈ | ਇਸ ਮੌਕੇ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ ਸਿੰਬਲ ਮਾਜਰਾ ਦੇ ਸਮਾਜ ਸੇਵੀ ਗੁਰਪਾਲ ਸਿੰਘ ਨੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇਨਸਾਨ ਦਾ ਅਸਲ ਧਰਮ ਹੈ | ਮੁੱਖ ਸੇਵਾਦਾਰ ਮਾ.ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਤੇ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਉਕਤ ਸੇਵਾ ਇੱਕ ਮਿਸਾਲ ਹੈ | ਇਸ ਮੌਕੇ ਗੁਰਦਿਆਲ ਸਿੰਘ ਸਮੀਰੋਵਾਲ, ਪਾਖਰ ਸਿੰਘ, ਲਾਲ ਸਿੰਘ, ਖ਼ੁਸ਼ਹਾਲ ਸਿੰਘ, ਪਿਆਰਾ ਸਿੰਘ, ਪਿ੍ੰਸ, ਜੋਗੀ ਬਾਬਾ, ਨਵਜੋਤ ਸਿੰਘ, ਮਨੀ ਸਾਊਪੁਰ, ਜੋਬਨ, ਜੈਵੀਰ ਸਿੰਘ, ਮਾਨਾ, ਕੌਂਸਲ, ਬਾਦਲ, ਸਾਹਿਲ, ਰਵਿੰਦਰ ਸਿੰਘ, ਰਾਜੀਵ ਮਾਲੀਆ, ਮਾਸਟਰ ਹਰਪਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰਬਰ 6 ਦੇ ਚੁਣੇ ਗਏ ਕੌਂਸਲਰ ਅਰੋੜਾ ਵਲੋਂ ਧੰਨਵਾਦੀ ਸਮਾਗਮ <br/> ਅਗਲੀ ਖ਼ਬਰ ਆਧੁਨਿਕ ਖੇਤੀ ਤਕਨੀਕਾਂ ਅਪਣਾ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਸਮੇਂ ਦੀ ਲੋੜ-ਡਾ. ਐੱਚ.ਪੀ.ਐਸ. ਭਰੋਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।