28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੜਾ ਪਿੰਡ 'ਚ ਦੋ ਦਿਨਾ ਸਮਾਗਮ ਅੱਜ ਤੋਂ <br/>

ਅਜੀਤ ਡੈਸਕ 11-06-2026
ਭਰਤਗੜ੍ਹ, 10 ਜੂਨ (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਸਥਿਤ ਦਰਗਾਹ ਮੀਆਂ ਮੁਰਾਦ ਸ਼ਾਹ ਅਤੇ ਬਾਬਾ ਅਬਦੁਲ ਕਾਦਰ ਜਲਾਲ ਵਿਖੇ ਸਲਾਨਾ ਉਰਸ ਨੂੰ ਸਮਰਪਿਤ ਦੋ ਦਿਨਾਂ ਸਮਾਗਮ 11 ਅਤੇ 12 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ 'ਚ ਭਜਨ ਸਿੰਘ ਧਮੜੈਤ ਨੇ ਦੱਸਿਆ ਕਿ ਸਮੂਹ ਨੌਜਵਾਨਾਂ, ਮੁਹਤਬਰਾਂ ਤੇ ਵਸਨੀਕਾਂ ਦੇ ਸਹਿਯੋਗ ਨਾਲ ਹੋ ਰਹੇ ਸਮਾਗਮ ਦੌਰਾਨ 11 ਜੂਨ ਨੂੰ ਸ਼ਾਮੀਂ 6 ਵਜੇ ਤੋਂ 11 ਵਜੇ ਤੱਕ ਕੱਵਾਲ ਵਿਜੈ ਰੰਗੀਲਾ ਤੇ ਕੁਲਵਿੰਦਰ ਬਿੱਲਾ ਸਾਥੀਆਂ ਸਮੇਤ ਕੱਵਾਲੀ ਪੇਸ਼ ਕਰਨਗੇ, ਜਦਕਿ ਰਾਤੀਂ 11 ਵਜੇ ਸ਼ਾਹ-ਏ-ਕਾਦਰੀ ਗਰੁੱਪ ਪਟਿਆਲਾ ਸੂਫ਼ੀਆਨਾ ਮਹਿਫ਼ਲ ਸਜਾਉਣਗੇ | 12 ਜੂਨ ਨੂੰ ਸ਼ਾਮੀਂ 6 ਵਜੇ ਪ੍ਰਸਿੱਧ ਗਾਇਕ ਜਸਮੇਰ ਮੀਆਂਪੁਰੀ, ਜਤਿੰਦਰ ਧੀਮਾਨ, ਗਾਇਕ ਜੋੜੀ ਜੱਸੀ ਧਨੌਲਾ ਤੇ ਰਮਨਦੀਪ ਸਾਫ਼ ਸੁਥਰੇ ਪਰਿਵਾਰਿਕ ਗੀਤਾਂ ਨਾਲ ਹਾਜ਼ਰੀ ਲੁਆਉਣਗੇ ਤੇ ਰਾਤੀਂ 9 ਵਜੇ ਤੋਂ ਸੁੱਖਾ ਬਾਗੋਵਾਲੀਆ ਅਤੇ ਸਾਥੀ ਪੁਰਾਤਨ ਨਾਟਕ ਦੀ ਪੇਸ਼ਕਾਰੀ ਕਰਨਗੇ |

ਪਿਛਲੀ ਖ਼ਬਰ ਦੀਪਕ ਸੋਨੀ ਬਣੇ ਖੱਤਰੀ ਵੈੱਲਫੇਅਰ ਬੋਰਡ ਰੂਪਨਗਰ ਦੇ ਚੇਅਰਮੈਨ <br/> ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।