30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦਲ ਦੇ ਨਵੇਂ ਚੁਣੇ ਗਏ ਪੰਜ ਅਹੁਦੇਦਾਰਾਂ ਦਾ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਚਾਵਲਾ ਵਲੋਂ ਸਨਮਾਨ

ਅਜੀਤ ਡੈਸਕ 15-06-2026

ਸ੍ਰੀ ਅਨੰਦਪੁਰ ਸਾਹਿਬ 14 ਜੂਨ (ਕਰਨੈਲ ਸਿੰਘ) ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਨਿਯੁਕਤ ਕੀਤੇ ਗਏ ਪੰਜ ਹਲਕਾ ਪ੍ਰਧਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਚਾਵਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਬੀ ਹਰਦੀਪ ਕੌਰ ਕੋਟਲਾ ਨੂੰ ਇਸਤਰੀ ਵਿੰਗ, ਦਵਿੰਦਰ ਸਿੰਘ ਰਾਣਾ ਨੂੰ ਵਪਾਰ ਵਿੰਗ, ਫੋਰਮੈਨ ਗੁਰਨਾਮ ਸਿੰਘ ਮਟੌਰ ਨੂੰ ਬੀ.ਸੀ. ਵਿੰਗ, ਮਲਕੀਤ ਸਿੰਘ ਢਾਹੇ ਨੂੰ ਐਸ.ਸੀ. ਵਿੰਗ ਅਤੇ ਦਵਿੰਦਰ ਸਿੰਘ ਢਿੱਲੋਂ ਨੂੰ ਯੂਥ ਵਿੰਗ ਦਾ ਹਲਕਾ ਪ੍ਰਧਾਨ ਬਣਾਇਆ ਗਿਆ ਹੈ। ਭਾਈ ਚਾਵਲਾ ਨੇ ਅੱਗੇ ਕਿਹਾ ਕਿ ਇਹ ਆਗੂ ਜਲਦੀ ਹੀ ਸਲਾਹ ਮਸ਼ਵਰੇ ਤੋਂ ਬਾਅਦ ਆਪਣੀ ਪੂਰੀ ਕਾਰਜਕਾਰਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਕੰਮ ਕਰ ਰਹੀ ਹੈ। ਪ੍ਰੰਤੂ ਹੁਣ ਸੂਬੇ ਦੇ ਲੋਕ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਜਾਣੂ ਹੋ ਗਏ ਹਨ।ਜਿਸ ਕਾਰਨ ਸਰਕਾਰ ਨੂੰ ਚੱਲਦਾ ਕਰਕੇ ਅਕਾਲੀ ਦਲ ਦੇ ਹੱਥ ਵਿਚ ਵਾਗਡੋਰ ਦੇਣਾ ਚਾਹੁੰਦੇ ਹਨ।ਇਸ ਤੋਂ ਬਾਅਦ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਵਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਸੁਖਵੀਰ ਸਿੰਘ ਕਲਵਾਂ, ਭਾਈ ਜਸਪ੍ਰੀਤ ਸਿੰਘ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਹਰੀਵਾਲ, ਜਥੇਦਾਰ ਰਾਮ ਸਿੰਘ, ਗੁਰਪਾਲ ਸਿੰਘ ਹਰੀਵਾਲ, ਰਾਣਾ ਉਦੇਸ ਅਗੰਮਪੁਰ, ਸੁਖਵਿੰਦਰ ਸਿੰਘ ਬੱਬੀ, ਬਲਦੇਵ ਸਿੰਘ ਨਿੱਕੂਵਾਲ, ਭੁਪਿੰਦਰ ਸਿੰਘ ਸ਼ਾਹਪੁਰ ਬੇਲਾ, ਦਰਸ਼ਨ ਸਿੰਘ ਮਟੌਰ, ਸੰਤੋਖ ਸਿੰਘ ਮਟੌਰ, ਮੰਗਲ ਸਿੰਘ ਹਰੀਵਾਲ, ਗੁਰਪਾਲ ਸਿੰਘ ਹਰੀਵਾਲ, ਗੁਰਬਚਨ ਸਿੰਘ ਹਰੀਵਾਲ, ਹਰਪਾਲ ਸਿੰਘ ਗੱਜਪੁਰ, ਕਰਮ ਸਿੰਘ ਗੱਜਪੁਰ, ਰਘਵੀਰ ਸਿੰਘ ਹਰੀਵਾਲ, ਤਾਰਾ ਸਿੰਘ ਬੁਰਜ, ਹਰਬਖਸ਼ ਸਿੰਘ ਮਹਿਰੋਲੀ, ਦਮੋਦਰ ਸਿੰਘ ਨਿੱਕੂਵਾਲ, ਸੁਰਜੀਤ ਕੌਰ, ਸ਼ਰਨਜੀਤ ਕੌਰ, ਹਰਮਿੰਦਰ ਕੌਰ, ਜ਼ਸਵੀਰ ਕੌਰ, ਸੁਖਵਿੰਦਰ ਸਿੰਘ ਬਿੱਟੂ, ਜ਼ਸਵਿੰਦਰ ਸਿੰਘ ਲਾਡਾ, ਅਮਰਜੀਤ ਸਿੰਘ ਬਿੱਲ, ਅਮਰੀਕ ਸਿੰਘ ਸੋਢੀ, ਸਤਵਿੰਦਰ ਸਿੰਘ ਸੋਨੂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ-ਠਾਕੁਰ ਰਾਮ ਲਾਲ ਅਗਲੀ ਖ਼ਬਰ ਰਾਸ਼ਨ ਡੀਪੂਆਂ ’ਤੇ ਰਾਸ਼ਨ ਲੈਣ ਲਈ 3 ਵਾਰ ਅੰਗੂਠਾ ਲਗਾਉਣ ਦੇ ਨਵੇਂ ਫੁਰਮਾਨ ਕਾਰਨ ਡੀਪੂ ਹੋਲਡਰ ਤੇ ਲਾਭਪਾਤਰੀ ਹੋਏ ਪ੍ਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।