ਭਾਜਪਾ ਆਗੂਆਂ ਨੇ ਸੁਣਿਆ ਪ੍ਰਧਾਨ ਮੰਤਰੀ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ
ਰੂਪਨਗਰ, 1 ਨਵੰਬਰ (ਸਤਨਾਮ ਸਿੰਘ ਸੱਤੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 12 ਸਾਲ ਪੂਰੇ ਹੋਣ ਮੌਕੇ ਭਾਜਪਾ ਦੇ ਰੂਪਨਗਰ ਮੰਡਲ ਦੇ ਆਗੂਆਂ ਅਤੇ ਵਰਕਰਾਂ ਨੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਜਲਾ ਦੀ ਅਗਵਾਈ ਹੇਠ ਆਸ਼ੀਰਵਾਦ ਹੋਟਲ ਵਿਖੇ ਪ੍ਰੋਗਰਾਮ ਸੁਣਿਆ। ਇਸ ਦੌਰਾਨ ਸਮਾਜ ਸੇਵਾ, ਸਵਦੇਸ਼ੀ ਉਤਪਾਦਾਂ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਸੰਦੇਸ਼ਾਂ ਦੀ ਸ਼ਲਾਘਾ ਕੀਤੀ ਗਈ।
ਰੂਪਨਗਰ, 1 ਨਵੰਬਰ (ਸਤਨਾਮ ਸਿੰਘ ਸੱਤੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 12 ਸਾਲ ਪੂਰੇ ਹੋਣ ਮੌਕੇ ਭਾਜਪਾ ਦੇ ਰੂਪਨਗਰ ਮੰਡਲ ਦੇ ਆਗੂਆਂ ਅਤੇ ਵਰਕਰਾਂ ਨੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਜਲਾ ਦੀ ਅਗਵਾਈ ਹੇਠ ਆਸ਼ੀਰਵਾਦ ਹੋਟਲ ਵਿਖੇ ਪ੍ਰੋਗਰਾਮ ਸੁਣਿਆ। ਇਸ ਦੌਰਾਨ ਸਮਾਜ ਸੇਵਾ, ਸਵਦੇਸ਼ੀ ਉਤਪਾਦਾਂ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਸੰਦੇਸ਼ਾਂ ਦੀ ਸ਼ਲਾਘਾ ਕੀਤੀ ਗਈ। ਕਜਲਾ ਨੇ ਕਿਹਾ ਕਿ ਸਵੱਛਤਾ, ਸਵਦੇਸ਼ੀ ਉਤਪਾਦਾਂ ਦੀ ਵਰਤੋਂ ਅਤੇ ‘ਵੋਕਲ ਫ਼ਾਰ ਲੋਕਲ’ ਦਾ ਸੰਦੇਸ਼ ਸਥਾਨਕ ਕਾਰੀਗਰਾਂ, ਛੋਟੇ ਕਾਰੋਬਾਰੀਆਂ ਅਤੇ ਘਰੇਲੂ ਉਦਯੋਗਾਂ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਆਸ਼ੀਰਵਾਦ ਹੋਟਲ ਦੇ ਮਾਲਕ ਰਜੇਸ਼ਵਰ ਸ਼ਰਮਾ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ’ਤੇ ਮਨਾਏ ਜਾਣ ਵਾਲੇ ‘ਏਕਤਾ ਦਿਵਸ’ ਅਤੇ ‘ਰਨ ਫ਼ਾਰ ਯੂਨਿਟੀ’ ਬਾਰੇ ਵੀ ਚਰਚਾ ਕੀਤੀ ਗਈ। ਆਗੂਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਸ ਮੌਕੇ ਹਿੰਮਤ ਸਿੰਘ ਗਿਰਨ, ਹਰੀ ਓਮ ਸ਼ਰਮਾ, ਧਰਮਿੰਦਰ ਕੁਮਾਰ ਸਹੋਤਾ, ਮੋਹਿੰਦਰ ਪਾਲ ਕਜਲਾ, ਗਗਨਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰਪਾਲ, ਵਿਜੇ ਸੈਣੀ, ਜਸਕਰਨ ਸਿੰਘ, ਵੈਭਵ ਘਈ, ਗੰਗਾ ਰਾਮ, ਰਾਜ ਕੁਮਾਰ ਰਾਜੂ, ਰਜਿੰਦਰ ਕੁਮਾਰ, ਤਿਲਕ ਰਾਜ, ਗਗਨ ਗੁਪਤਾ, ਲੋਕੇਸ਼ ਕੁਮਾਰ, ਸੰਜੇ ਪ੍ਰਤਾਪ ਜੈਨ, ਸੁਨੀਲ ਕੁਮਾਰ, ਰਾਮ ਸੁਧਾਰ ਅਤੇ ਸ਼ੂਰ ਸਿੰਘ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।