ਸ਼ਿਵ ਮੰਦਰ ’ਚ ਬੈਂਸ ਪਰਿਵਾਰ ਵਲੋਂ ਵਿਸ਼ਾਲ ਭੰਡਾਰਾ, ਹਰਜੋਤ ਬੈਂਸ ਨੇ ਖ਼ੁਦ ਵਰਤਾਇਆ ਲੰਗਰ
ਨੰਗਲ, 1 ਨਵੰਬਰ (ਬਰਾਰੀ)-ਬੀਤੀ ਰਾਤ ਸ੍ਰੀ ਸ਼ਿਵ ਮੰਦਿਰ, ਮੇਨ ਮਾਰਕੀਟ ਨੰਗਲ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਮੁੱਚੇ ਪਰਿਵਾਰ ਵਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭੰਡਾਰਾ ਕਰਵਾਇਆ ਗਿਆ। ਧਾਰਮਿਕ ਮਾਹੌਲ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੇਵਾ ਭਾਵਨਾ ਨਾਲ ਭੰਡਾਰੇ ਵਿਚ ਹਿੱਸਾ ਲਿਆ।
ਨੰਗਲ, 1 ਨਵੰਬਰ (ਬਰਾਰੀ)-ਬੀਤੀ ਰਾਤ ਸ੍ਰੀ ਸ਼ਿਵ ਮੰਦਿਰ, ਮੇਨ ਮਾਰਕੀਟ ਨੰਗਲ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਮੁੱਚੇ ਪਰਿਵਾਰ ਵਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭੰਡਾਰਾ ਕਰਵਾਇਆ ਗਿਆ। ਧਾਰਮਿਕ ਮਾਹੌਲ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੇਵਾ ਭਾਵਨਾ ਨਾਲ ਭੰਡਾਰੇ ਵਿਚ ਹਿੱਸਾ ਲਿਆ। ਇਸ ਮੌਕੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਭਗਵਾਨ ਸ਼ਿਵ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਮੁੱਚੇ ਇਲਾਕੇ ਦੀ ਤਰੱਕੀ, ਲੋਕਾਂ ਦੀ ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ। ਧਾਰਮਿਕ ਸਮਾਗਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਨੇ ਭਗਤੀ ਅਤੇ ਸੇਵਾ ਦੇ ਮਹੱਤਵ ਨੂੰ ਉਜਾਗਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਜਨ-ਕੀਰਤਨ ਅਤੇ ਧਾਰਮਿਕ ਸਿਮਰਨ ਨਾਲ ਮੰਦਿਰ ਦਾ ਮਾਹੌਲ ਭਗਤੀ ਮਈ ਬਣਿਆ ਰਿਹਾ। ਸ਼ਰਧਾਲੂਆਂ ਨੇ ਇਸ ਮੌਕੇ ਸ਼ਾਮਲ ਹੋ ਕੇ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਨੁੱਖ ਨੂੰ ਪ੍ਰਮਾਤਮਾ ਨਾਲ ਜੁੜਨ ਦੇ ਨਾਲ-ਨਾਲ ਆਪਣੇ ਜੀਵਨ ਵਿਚ ਸੇਵਾ, ਨਿਮਰਤਾ ਅਤੇ ਨੇਕ ਕਰਮਾਂ ਨੂੰ ਅਪਣਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਵਿਚ ਭੰਡਾਰੇ ਦੀ ਪਰੰਪਰਾ ਦਾ ਵਿਸ਼ੇਸ਼ ਮਹੱਤਵ ਹੈ। ਇਹ ਪਰੰਪਰਾ ਬਿਨਾਂ ਕਿਸੇ ਭੇਦਭਾਵ ਦੇ ਸੰਗਤ ਦੀ ਸੇਵਾ ਕਰਨ ਅਤੇ ਮਿਲਵਰਤਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ। ਸ੍ਰੀ ਸ਼ਿਵ ਮੰਦਿਰ ਮੇਨ ਮਾਰਕੀਟ ਨੰਗਲ ਵਿਖੇ ਕਰਵਾਏ ਗਏ ਇਸ ਭੰਡਾਰੇ ਰਾਹੀਂ ਵੀ ਸੇਵਾ ਅਤੇ ਸ਼ਰਧਾ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ। ਓਹਨਾ ਵਲੋਂ ਖ਼ੁਦ ਸੰਗਤਾਂ ਨੂੰ ਲੰਗਰ ਵੀ ਵਰਤਾਇਆ। ਇਸ ਮੌਕੇ ਭਗਵਾਨ ਸ਼ਿਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਸਮੁੱਚੇ ਇਲਾਕੇ ਵਿਚ ਹਮੇਸ਼ਾ ਅਮਨ-ਸ਼ਾਂਤੀ, ਭਾਈਚਾਰਾ ਅਤੇ ਖ਼ੁਸ਼ਹਾਲੀ ਬਣੀ ਰਹੇ। ਇਸ ਮੌਕੇ ਕਮਿੱਕਰ ਸਿੰਘ ਡਾਢੀ ਮੈਂਬਰ ਐਸ.ਸੀ ਕਮਿਸ਼ਨ, ਦੀਪਕ ਸੋਨੀ ਚੇਅਰਮੈਨ ਖੱਤਰੀ/ਅਰੋੜਾ ਵੈੱਲਫੇਅਰ ਬੋਰਡ, ਕਿਰਨ ਬਾਲਾ ਪ੍ਰਧਾਨ ਨਗਰ ਕੌਂਸਲ ਨੰਗਲ , , ਬਲਾਕ ਸੰਮਤੀ ਚੇਅਰਮੈਨ ਮਮਤਾ, ਬਿਕਰਮ ਮਹਾਜਨ, ਸਤਪਾਲ ਸੱਤੀ, ਰਮੇਸ਼ ਗੁਲਾਟੀ ਕਮੇਟੀ ਪ੍ਰਧਾਨ, ਨਵੀਨ ਗੌਤਮ, ਹਰਵਿਵੇਕ, ਸੁਧੀਰ ਸ਼ਰਮਾ, ਅਸ਼ਵਨੀ ਸ਼ਰਮਾ, ਅੰਕੁਸ਼, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਅਜੇ ਆਰੀ, ਯੁਧਵੀਰ ਪ੍ਰਮਾਰ, ਲਲਿਤ ਮੋਹਣ, ਮਨੀਸ਼ ਕੁਮਾਰ, ਸਾਗਰ ਸੋਬਤੀ, ਨਵੀਨ ਛਾਬੜਾ, ਰਵਿੰਦਰ ਮਲਹੋਤਰਾ, ਰਕੇਸ਼ ਮਹਿਤਾ, ਬ੍ਰਿਜ ਬਾਲਾ, ਤੁਸ਼ਾਰ ਮੋਤੀ, ਰਣਜੀਤ ਬੱਗਾ, ਸਰਪੰਚ ਮਧੂਬਾਲਾ, ਵਰਿੰਦਰ ਧੀਮਾਨ , ਵਿਸ਼ਵ ਜੇਰਥ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।