ਮੋਰਿੰਡਾ, 16 ਜੂਨ (ਪ੍ਰਿਤਪਾਲ ਸਿੰਘ)-ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਦਾ ਅੱਜ ਤਬਾਦਲਾ ਹੋਣ ਕਰਕੇ ਨਵੇਂ ਆਏ ਤਹਿਸੀਲਦਾਰ ਪੁਨੀਤ ਬਾਂਸਲ ਵਲੋਂ ਮੋਰਿੰਡਾ ਵਿਖੇ ਚਾਰਜ ਸੰਭਾਲਿਆ। ਇਸ ਮੌਕੇ ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ, ਸਮਾਜ ਸੇਵਕ ਪਰਮਿੰਦਰ ਸਿੰਘ ਸੋਨੂੰ ਖੁਰਲ ਅਤੇ ਸਟਾਫ਼ ਮੈਂਬਰਾਂ ਵਲੋਂ ਤਹਿਸੀਲਦਾਰ ਪੁਨੀਤ ਬਾਂਸਲ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ ਅਤੇ ਜੀ ਆਇਆਂ ਆਖਿਆ। ਇਸ ਮੌਕੇ ਤਹਿਸੀਲਦਾਰ ਪੁਨੀਤ ਬਾਂਸਲ ਨੇ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਸੇਵਾ ਨਿਭਾ ਚੁੱਕੇ ਹਨ ਤੇ ਹੁਣ ਫਿਰ ਦੁਬਾਰਾ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹ ਹਮੇਸ਼ਾ ਹੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ। ਇਲਾਕਾ ਨਿਵਾਸੀ ਆਪਣੇ ਕੰਮਾਂ ਲਈ ਜਦੋਂ ਮਰਜ਼ੀ ‘ਤੇ ਬੇ ਝਿਜਕ ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ਮੌਕੇ ਤਹਿਸੀਲਦਾਰ ਕੁਲਵਿੰਦਰ ਸਿੰਘ ਲੰਬੀ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਅਰਮਨਦੀਪ ਸਿੰਘ ਰੀਡਰ ਨਾਇਬ ਤਹਿਸੀਲਦਾਰ, ਆਰ.ਸੀ ਸੂਦਨ ਬਾਂਸਲ, ਨੰਬਰਦਾਰ ਅਮਰਜੀਤ ਸਿੰਘ, ਅਮ੍ਰਿਤਪਾਲ ਕੌਰ ਸੀਨੀਅਰ ਅਸਿਸਟੈਂਟ, ਕੁਲਵਿੰਦਰ ਸਿੰਘ ਰੀਡਰ, ਸਰਬਦੀਪ ਸਿੰਘ ਟੈਕਨੀਕਲ ਅਸਿਸਟੈਂਟ, ਨਿਰਮਲਾ ਸ਼ਰਮਾ ਕਲਰਕ, ਪ੍ਰਭਜੋਤ ਕੌਰ ਕਲਰਕ, ਹਰਜੋਤ ਕੌਰ ਕਲਰਕ, ਮਨਦੀਪ ਕੌਰ ਕਲਰਕ, ਹਰਦੀਪ ਸਿੰਘ, ਗੁਰਚਰਨ ਸਿੰਘ, ਛਿੰਦਰ ਕੌਰ, ਹਰਦੀਪ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।