25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮਨਰੇਗਾ ਕਰਮਚਾਰੀ ਯੂਨੀਅਨ ਦੀ ਕਲਮ ਛੋੜ ਹੜਤਾਲ 16ਵੇਂ ਦਿਨ ’ਚ ਦਾਖ਼ਲ

ਅਜੀਤ ਡੈਸਕ 17-06-2026
ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਜੇ ਐਸ ਨਿੱਕੂਵਾਲ)-ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀ ਕਮਲ ਛੋੜ ਹੜਤਾਲ 16ਵੇਂ ਦਿਨ ਵਿਚ ਦਾਖਲ ਹੋ ਗਈ। ਬਲਾਕ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਹ 17 ਸਾਲਾਂ ਤੋਂ ਠੇਕਾ ਆਧਾਰ ‘ਤੇ ਮਨਰੇਗਾ ਅਧੀਨ ਪੰਚਾਇਤੀ ਵਿਭਾਗ ਵਿਚ ਕੰਮ ਕਰ ਰਹੇ ਹਨ। ਪਰੰਤੂ ਉਨ੍ਹਾਂ ਨੂੰ ਪੱਕਾ ਕਰਨ ਦੀ ਬਜਾਏ ਪੰਜਾਬ ਸਰਕਾਰ ਵਲੋਂ ਲਾਰੇ ਲੱਪਿਆਂ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਸਟਾਫ਼ ਨੂੰ ਬੀਤੇ 6 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲ ਰਹੀਆਂ। ਮਨਰੇਗਾ ਅਧੀਨ ਪਿੰਡਾ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਬੀਤੇ ਦੋ ਸਾਲਾਂ ਤੋਂ ਭੁਗਤਾਨ ਨਹੀਂ ਹੋ ਰਹੇ। ਜਿਸ ਕਾਰਨ ਇਹ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮੁਲਾਜ਼ਮਾਂ ਨੂੰ ਪੰਚਾਇਤੀ ਵਿਭਾਗ ਵਿਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ। ਪੰਚਾਇਤੀ ਵਿਭਾਗ ਦੇ ਪੰਚਾਇਤ ਸਕੱਤਰ ਯੂਨੀਅਨ ਵਲੋਂ ਵੀ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਪੰਕਜ ਸੈਣੀ, ਪ੍ਰਿੰਸ ਕੁਮਾਰ, ਇੰਦੂ ਬਾਲਾ, ਕਮਲਦੀਪ, ਸੋਨੀ ਕੁਮਾਰ, ਸੰਜੀਵਨ ਸਿੰਘ, ਸ਼ੁਭਮ ਸੈਣੀ, ਸੁਖਜਿੰਦਰ ਸੈਣੀ, ਭੁਪਿੰਦਰ ਸਿੰਘ, ਦੀਪਕ, ਵਰਿੰਦਰ, ਕਮਲਪ੍ਰੀਤ ਸਿੰਘ, ਕਮਲਜੀਤ ਸਿੰਘ, ਨਰਿੰਦਰ ਸੋਢੀ, ਰਾਜਵੰਤ ਕੌਰ ਆਦਿ ਸਨ।
ਪਿਛਲੀ ਖ਼ਬਰ ਤਹਿਸੀਲਦਾਰ ਪੁਨੀਤ ਬਾਂਸਲ ਨੇ ਮੋਰਿੰਡਾ ਵਿਖੇ ਚਾਰਜ ਸੰਭਾਲਿਆ ਅਗਲੀ ਖ਼ਬਰ ਤਨੁਜ ਨੂਰਪੁਰ ਬੇਦੀ ਮਾਰਕੀਟ ਕਮੇਟੀ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।