ਨੂਰਪੁਰ ਬੇਦੀ, 16 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅੱਜ ਨੂਰਪੁਰ ਬੇਦੀ ਮਾਰਕੀਟ ਕਮੇਟੀ ਦੇ ਦੁਕਾਨਦਾਰਾਂ ਦੀ ਬੈਠਕ ਹੋਈ, ਜਿਸ ਦੌਰਾਨ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਬਾਜ਼ਾਰ ਦੇ ਕਾਰੋਬਾਰੀਆਂ ਦੀ ਹੋਈ ਚੋਣ ਦੌਰਾਨ ਤਨੁਜ ਚੱਢਾ ਨੂੰ ਪ੍ਰਧਾਨ ਅਤੇ ਰਾਜੇਸ਼ ਪੁਰੀ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗੌਰਵ ਕਾਲੜਾ ਤੇ ਸ਼ਿਵ ਕੁੰਦਰਾ ਨੂੰ ਮੀਤ ਪ੍ਰਧਾਨ, ਬਲਦੇਵ ਚੰਦ, ਦਵਿੰਦਰ ਸਿੰਘ, ਆਸ਼ੂ, ਹਰੀਸ਼, ਮਨੋਜ ਪੁਰੀ ਅਤੇ ਗੌਰਵ ਪੁਰੀ ਖਜ਼ਾਨਚੀ, ਰਾਜੀਵ ਮਾਲੀਆ ਨੂੰ ਸੈਕਟਰੀ, ਰਾਜਵਿੰਦਰ ਬੱਬਲ ਤੇ ਮੋਂਟੀ ਕੇਸ਼ਵ ਨੂੰ ਉਪ ਸੈਕਟਰੀ, ਨਵਲ ਚੰਦਨ ਨੂੰ ਇੰਚਾਰਜ ਤੇ ਜਗਦੀਪ ਦੀਪੀ ਨੂੰ ਉਪ ਇੰਚਾਰਜ ਜਦਕਿ ਯੋਗੇਸ਼ ਵਰਮਾ, ਦੀਪੀ ਸਿੰਘ, ਭਾਟੀਆ ਸਹਿਬ, ਰਜਿੰਦਰ ਲੋਂਗੂ, ਸ਼ਿਵ ਕੁਮਾਰ, ਸਖਿਲ ਬਹਿਕੀ, ਵਰਿੰਦਰ ਪਾਠਕ, ਬਿੰਦਰ ਵਰਮਾ, ਅਮਿਤ ਵਰਮਾ, ਨਿਸ਼ਾਂਤ ਵਰਮਾ, ਮਨੀਸ਼ ਰੀਹਲ, ਹਨੀ ਪ੍ਰਧਾਨ, ਗਗਨ ਵੋਹਰਾ ਤੇ ਪੋਲਾ ਰੀਹਲ ਨੂੰ ਸਰਵਸੰਮਤੀ ਨਾਲ ਕਮੇਟੀ ਦਾ ਮੈਂਬਰ ਨਿਯੁਕਤ ਕਰਦਿਆਂ ਅਗਾਮੀ ਦਿਨਾਂ ’ਚ ਕਮੇਟੀ ਦਾ ਹੋਰ ਵਿਸਥਾਰ ਕਰਨ ਦਾ ਫੈਸਲਾ ਲਿਆ ਗਿਆ।