25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੰਜਾਬ ਸਰਕਾਰ ਦੇ ਦਫਤਰਾਂ ਦਾ ਸਮਾਂ ਬਦਲਣ ਨਾਲ ਹੋ ਰਹੇ ਹਨ ਲੋਕੀ ਖੱਜਲ਼ ਖੁਆਰ, ਸਰਕਾਰੀ ਕਰਮਚਾਰੀ ਕਰਦੇ ਹਨ ਮੌਜਾਂ-ਭਾਕਿਯੂ ਰਾਜੇਵਾਲ

ਅਜੀਤ ਡੈਸਕ 17-06-2026
ਮੋਰਿੰਡਾ, 16 ਜੂਨ (ਤਰਲੋਚਨ ਸਿੰਘ ਕੰਗ)-ਪੰਜਾਬ ਸਰਕਾਰ ਨੇ ਪਿਛਲੇ ਕਾਫੀ ਦਿਨਾਂ ਤੋਂ ਜੋ ਦਫਤਰਾਂ ਦਾ ਸਮਾਂ ਸਵੇਰੇ ਸਾਢੇ ਸੱਤ ਤੋਂ ਦੁਪਹਿਰ ਡੇਢ ਵਜੇ ਤੱਕ ਦਾ ਕੀਤਾ ਹੈ, ਉਸ ਨਾਲ ਲੋਕਾਂ ਦੇ ਖੱਜਲ ਖੁਆਰ ਹੋਣ ਦੀਆਂ ਵੱਖੋ ਵੱਖਰੇ ਦਫਤਰਾਂ ਤੋਂ ਖਬਰਾਂ ਮਿਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਉਪ ਪ੍ਰਧਾਨ ਬਹਾਦਰ ਸਿੰਘ ਢੰਗਰਾਲੀ, ਹਰਬੰਸ ਸਿੰਘ ਦਤਾਰਪੁਰ, ਸੁਖਦੀਪ ਸਿੰਘ ਭੰਗੂ, ਜਰਨੈਲ ਸਿੰਘ ਸਰਹਾਣਾ, ਬਲਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਗਰਮੀ ਕਾਰਨ ਦਫਤਰਾਂ ਦਾ ਸਮਾਂ ਨੌ ਵਜੇ ਤੋਂ ਲੈ ਕੇ ਪੰਜ ਵਜੇ ਦੀ ਬਜਾਇ ਸਾਢੇ ਸੱਤ ਤੋਂ ਡੇਢ ਵਜੇ ਤੱਕ ਦਾ ਕੀਤਾ ਹੋਇਆ ਹੈ ਪ੍ਰੰਤੂ ਹਰ ਇੱਕ ਦਫਤਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਵੀ ਦਫਤਰ ਦਾ ਕੰਮਕਾਜ ਸਾਢੇ ਸੱਤ ਵਜੇ ਸ਼ੁਰੂ ਨਹੀਂ ਹੁੰਦਾ। ਦਫਤਰਾਂ ਵਿੱਚ ਕਰਮਚਾਰੀ ਆਪਣੀ ਰੂਟੀਨ ਮੁਤਾਬਿਕ ਨੌਂ-ਦਸ ਵਜੇ ਹੀ ਪਹੁੰਚਦੇ ਹਨ। ਕੁੱਝ ਸਰਕਾਰੀ ਦਫਤਰਾਂ ਨੂੰ ਉਨਾਂ ਦੇ ਪੀਅਨ, ਚੌਕੀਦਾਰ ਜਾਂ ਇੱਕ ਅੱਧਾ ਕਰਮਚਾਰੀ ਆ ਕੇ ਖੋਲ ਤਾਂ ਜਰੂਰ ਲੈਂਦਾ ਹੈ ਪ੍ਰੰਤੂ ਦਫਤਰਾਂ ਵਿੱਚ ਕੰਮਕਾਜ ਪਹਿਲਾਂ ਦੀ ਤਰਾਂ ਹੀ ਨੌਂ ਵਜੇ ਤੋਂ ਵੀ ਬਾਅਦ ਸ਼ੁਰੂ ਹੁੰਦਾ ਹੈ। ਫਿਰ ਦਫਤਰੀ ਬਾਬੂ ਡੇਢ ਵਜੇ ਆਪਣਾ ਕੰਮਕਾਜ ਬੰਦ ਕਰਕੇ ਬੈਠ ਜਾਂਦੇ ਹਨ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਦਾ ਕਹਿਣਾ ਹੈ ਕਿ ਜਦੋਂ ਤੋਂ ਦਫਤਰਾਂ ਦਾ ਸਮਾਂ ਤਬਦੀਲ ਹੋਇਆ ਹੈ, ਉਸ ਦਿਨ ਤੋਂ ਕਿਸੇ ਅਧਿਕਾਰੀ ਜਾਂ ਸਰਕਾਰ ਦੇ ਨੁਮਾਇੰਦੇ ਨੇ ਦਫਤਰਾਂ ਚ ਕਰਮਚਾਰੀਆਂ ਦੀ ਹਾਜਰੀ ਸਬੰਧੀ ਕੋਈ ਪੜਤਾਲ ਨਹੀਂ ਕੀਤੀਜਾਂ ਉਨਾਂ ਵਲੋਂ ਕੀਤੇ ਜਾ ਰਹੇ ਵਰਤਾਰੇ ਬਾਰੇ ਕੋਈ ਸਾਰ ਨਹੀਂ ਲਈ। ਲੋਕੀ ਸਰਕਾਰੀ ਦਫਤਰਾਂ ਵਿੱਚ ਪ੍ਰੇਸ਼ਾਨ ਹੋ ਰਹੇ ਹਨ। ਭਾਕਿਯੂ ਰਾਜੇਵਾਲ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਦਫਤਰਾਂ ਦਾ ਸਮਾਂ ਨੌਂ ਵਜੇ ਤੋਂ ਪੰਜ ਵਜੇ ਤੱਕ ਹੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।
ਪਿਛਲੀ ਖ਼ਬਰ ਤਨੁਜ ਨੂਰਪੁਰ ਬੇਦੀ ਮਾਰਕੀਟ ਕਮੇਟੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਚੰਦਪੁਰ ਬੇਲਾ ਦੇ ਪੁਲ ਦੇ ਪਿੱਲਰਾਂ ਨੂੰ ਨੂਰਪੁਰ ਬੇਦੀ ਇਲਾਕੇ ਨੂੰ ਸਪਲਾਈ ਕਰਨ ਵਾਲੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।