10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬੀ.ਐਸ.ਐਨ.ਐਲ. ਵਲੋਂ ਭਾਰਤ ਨੈੱਟ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ

ਅਜੀਤ ਡੈਸਕ 20-06-2026
ਰੂਪਨਗਰ, 19 ਜੂਨ (ਸਤਨਾਮ ਸਿੰਘ ਸੱਤੀ)-ਭਾਰਤ ਸੰਚਾਰ ਨਿਗਮ ਲਿਮਿਟਡ (ਬੀ.ਐਸ.ਐਨ.ਐਲ.) ਵਲੋਂ ਭਾਰਤਨੈੱਟ ਪ੍ਰੋਜੈਕਟ ਤਹਿਤ ਦੁਕਾਨਦਾਰਾਂ, ਮੋਬਾਈਲ ਰਿਟੇਲਰਾਂ, ਸੀ.ਐਸ.ਸੀ. ਆਪਰੇਟਰਾਂ ਅਤੇ ਨੌਜਵਾਨ ਉਦਮੀਆਂ ਨੂੰ ਨੈੱਟਵਰਕਰ ਵਜੋਂ ਜੁੜ ਕੇ ਸਵੈ-ਰੁਜ਼ਗਾਰ ਦੇ ਮੌਕੇ ਹਾਸਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਬੀ.ਐਸ.ਐਨ.ਐਲ. ਰੂਪਨਗਰ ਦੇ ਏ.ਜੀ.ਐਮ. (ਸੀ.ਐਫ.ਏ.) ਗੁਰਨੈਬ ਸਿੰਘ ਗਰੇਵਾਲ ਨੇ ਦੱਸਿਆ ਕਿ ਭਾਰਤਨੈੱਟ ਯੋਜਨਾ ਤਹਿਤ ਪੇਂਡੂ ਖੇਤਰਾਂ ਵਿਚ ਬ੍ਰਾਡਬੈਂਡ ਅਤੇ ਐੱਫ.ਟੀ.ਟੀ.ਐਚ. ਸੇਵਾਵਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈੱਟਵਰਕਰ ਆਪਣੇ ਖੇਤਰ ਵਿਚ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾ ਕੇ ਆਕਰਸ਼ਕ ਕਮਿਸ਼ਨ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤਨੈੱਟ ਗਾਹਕਾਂ ਨੂੰ ਵੇਵਸ ਓ.ਟੀ.ਟੀ. ਸੇਵਾਵਾਂ ਅਤੇ 400 ਤੋਂ ਵੱਧ ਲਾਈਵ ਟੀ.ਵੀ. ਚੈਨਲਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇੱਛੁਕ ਨੌਜਵਾਨਾਂ ਨੂੰ ਇਸ ਯੋਜਨਾ ਨਾਲ ਜੁੜਨ ਦੀ ਅਪੀਲ ਕਰਦਿਆਂ ਵਧੇਰੇ ਜਾਣਕਾਰੀ ਲਈ ਬੀ.ਐਸ.ਐਨ.ਐਲ. ਦੇ ਟੋਲ ਫਰੀ ਨੰਬਰ 1800-4444 ’ਤੇ ਸੰਪਰਕ ਕਰਨ ਲਈ ਕਿਹਾ।
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ ਅੱਡਾ ਮਾਰਕੀਟ ਦੇ ਨਵੇਂ ਚੁਣੇ ਗਏ ਅਹੁਦੇਦਾਰ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਗੰਗੂਵਾਲ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।