07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਜਨਮ ਦਿਨ ਮੌਕੇ ’ਤੇ ਗਊ ਸੇਵਾ ਕਰ ਕੇ ਦਿੱਤਾ ਸਮਾਜ ਨੂੰ ਸੇਵਾ ਦਾ ਸੰਦੇਸ਼

ਅਜੀਤ ਡੈਸਕ 22-06-2026


ਨੂਰਪੁਰ ਬੇਦੀ, 21 ਜੂਨ (ਵਿੰਦਰਪਾਲ ਝਾਂਡੀਆਂ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣਾ ਜਨਮ ਦਿਨ ਸ਼ੋਸ਼ੇਬਾਜ਼ੀ,ਮਹਿੰਗੇ ਰੈਸਟੋਰੈਂਟ ਵਿਚ ਮਨਾਉਣ ਦੀ ਲਕੀਰ ਤੋਂ ਹੱਟ ਕੇ ਨਿਵੇਕਲੇ ਢੰਗ ਤੇ ਸਾਦਗੀ ਦੀ ਸੇਵਾ ਭਾਵਨਾ ਨਾਲ ਮਨਾਉਂਦਿਆਂ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ। ਇਸ ਮੌਕੇ ਉਹ ਕੈਟਲ ਪੌਂਡ ਸਰਕਾਰੀ ਗਊਸ਼ਾਲਾ ਸੁੱਖੇਮਾਜਰਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਹੱਥੀਂ ਗਊਆਂ ਨੂੰ ਚਾਰਾ ਅਤੇ ਗੁੜ ਖਵਾਇਆ ਅਤੇ ਗਊ ਸੇਵਾ ਕਰਦਿਆਂ ਲੋਕਾਂ ਨੂੰ ਮਨੁੱਖਤਾ ਅਤੇ ਜੀਵ-ਜੰਤੂਆਂ ਦੀ ਸੇਵਾ ਦਾ ਸੰਦੇਸ਼ ਦਿੱਤਾ। ਵਿਧਾਇਕ ਐਡਵੋਕੇਟ ਚੱਢਾ ਨੇ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਇੱਥੇ ਪਸ਼ੂਆਂ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਸੇਵਾ ਕਰਨਾ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਤਰ੍ਹਾਂ ਦੇ ਉਪਰਾਲਿਆਂ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਗਊਸ਼ਾਲਾ ਨੂੰ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਸਮੱਸਿਆ ਜਾਂ ਲੋੜ ਪੇਸ਼ ਆਉਂਦੀ ਹੈ, ਤਾਂ ਉਹ ਹਰ ਸੰਭਵ ਸਹਿਯੋਗ ਦੇਣ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਪਸ਼ੂ ਧਨ ਦੀ ਸੰਭਾਲ ਅਤੇ ਸੁਰੱਖਿਆ ਲਈ ਸਰਕਾਰ ਵੀ ਵਚਨਬੱਧ ਹੈ ਅਤੇ ਇਸ ਸਬੰਧੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਵਿਧਾਇਕ ਚੱਢਾ ਨੇ ਠੇਕੇਦਾਰ ਮੋਹਣ ਲਾਲ ਜਤੋਲੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਇਸ ਗਊਸ਼ਾਲਾ,ਚ ਗਊਆਂ ਦੀ ਸੇਵਾ ਕਰਨ ਲਈ ਬਣਾਈ ਗਈ ਗਊ ਸੇਵਾ ਕਮੇਟੀ ਨੂੰ 2 ਲੱਖ ਰੁਪਏ ਦੀ ਦਾਨ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਵੱਖ-ਵੱਖ ਗਊ ਸੇਵਾ ਕਮੇਟੀਆਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਗਊਸ਼ਾਲਾ ਪਹੁੰਚ ਕੇ ਵਿਧਾਇਕ ਦਿਨੇਸ਼ ਚੱਢਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵਿਧਾਇਕ ਦੇ ਹੱਥੋਂ ਗਊਸ਼ਾਲਾ ਅੰਦਰ ਹੀ ਕੇਕ ਕਟਵਾਇਆ, ਜਿਸ ਨਾਲ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਪ੍ਰੰਪਰਾ ਦੀ ਸ਼ੁਰੂਆਤ ਹੋਈ। । ਇਸ ਮੌਕੇ ਆਪ ਆਗੂ ਦੀਪਕ ਪੁਰੀ, ਯੂਥ ਆਗੂ ਮੋਹਿਤ ਸ਼ਰਮਾ, ਯੂਥ ਕੋਆਰਡੀਨੇਟਰ ਜਗਦੀਪ ਦੀਪੀ ਚਾਹਲ, ਗੌਰਵ ਸੈਣੀਮਾਜਰਾ, ਸਰਪੰਚ ਰਾਮ ਧਨ ਬਾਠ, ਠੇਕੇਦਾਰ ਮੋਹਨ ਲਾਲ ਜਤੋਲੀ, ਰੋਸ਼ਨ ਕਾਂਗੜ , ਸ਼ਿਵ ਕੁਮਾਰ ਕਾਂਗੜ, ਕਮਲਜੀਤ ਰੂੜੇਵਾਲ, ਠੇਕੇਦਾਰ ਰਾਜ ਕੁਮਾਰ ਸਮੇਤ ਪਤਵੰਤੇ ਹਾਜ਼ਰ ਸਨ।

ਪਿਛਲੀ ਖ਼ਬਰ ਜਿਊਣ ਦਾ ਸੰਤੁਲਿਤ ਤਰੀਕਾ ਸਿਖਾਉਂਦਾ ਹੈ ਯੋਗ-ਮੋਦੀ ਅਗਲੀ ਖ਼ਬਰ 23 ਜੂਨ ਨੂੰ ਹੋਵੇਗੀ ਨਗਰ ਕੌਂਸਲ ਰੂਪਨਗਰ ਦੀ ਪਹਿਲੀ ਮੀਟਿੰਗ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।