10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਝੱਲੀਆਂ ਕਲਾਂ ਦਾ ਨੌਜਵਾਨ ਆਸਟ੍ਰੇਲੀਆ ਪੁਲਿਸ ਵਿਚ ਬਤੌਰ ਪੀ. ਐੱਸ. ਓ. ਹੋਇਆ ਭਰਤੀ

ਅਜੀਤ ਡੈਸਕ 04-07-2026
ਸ੍ਰੀ ਚਮਕੌਰ ਸਾਹਿਬ, 3 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਝੱਲੀਆਂ ਕਲਾਂ ਦਾ ਨੌਜਵਾਨ ਮਨਬੀਰ ਸਿੰਘ ਪੁੱਤਰ ਰਿਟਾ: ਲੈਕਚਰਾਰ ਰਣਜੀਤ ਸਿੰਘ ਗਿੱਲ ਅਸਟ੍ਰੇਲੀਆ ਦੇ ਵਿਕਟੋਰੀਆ ਪੁਲਿਸ ਵਿਚ ਬਤੌਰ ਪੀ.ਐਸ.ਓ. (ਪ੍ਰਟੈਕਟਿਵ ਸਰਵਿਸ਼ਜ਼ ਅਫ਼ਸਰ) ਚੁਣਿਆ ਗਿਆ ਹੈ। ਮਨਬੀਰ ਸਿੰਘ ਦੇ ਭਰਾ ਐਡਵੋਕੇਟ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ 1993 ਵਿਚ ਜਨਮੇ ਮਨਬੀਰ ਸਿੰਘ ਇੱਥੇ ਮੁਹਾਲੀ ਪੁਲਿਸ ਵਿਚ ਤਾਇਨਾਤ ਸੀ, 2023 ਵਿਚ ਅਸਟ੍ਰੇਲੀਆ ’ਚ ਰਹਿੰਦੇ ਪਰਿਵਾਰ ਦੀ ਲੜਕੀ ਨਾਲ ਸ਼ਾਦੀ ਹੋਣ ਤੋਂ ਬਾਅਦ ਇੱਧਰ ਨੌਕਰੀ ਛੱਡ ਕੇ ਅਸਟ੍ਰੇਲੀਆ ਚਲਾ ਗਿਆ, ਜਿੱਥੇ ਉਸ ਨੇ ਮਿਹਨਤ ਨਾਲ ਹਾਸਲ ਕੀਤੀ ਸਿੱਖਿਆ ਤੋਂ ਬਾਅਦ ਵਿਕਟੋਰੀਆ ਪੁਲਿਸ ਵਿਚ ਬੀਤੇ ਕੱਲ 2 ਜੁਲਾਈ ਨੂੰ ਪਾਸਿੰਗ ਆਊਟ ਹੋਣ ਤੋਂ ਬਾਅਦ ਆਪਣੀਆਂ ਸੇਵਾਵਾਂ ਸੰਭਾਲ ਲਈਆਂ ਹਨ। ਉਨ੍ਹਾਂ ਦੱਸਿਆ ਕਿ ਪੂਰਨ ਸਿੱਖੀ ਸਰੂਪ ਵਿਚ ਮਨਬੀਰ ਸਿੰਘ ਦੀ ਵਿਦੇਸ਼ ਵਿਚ ਇਸ ਮਾਣਮੱਤੀ ਪ੍ਰਾਪਤੀ ਲਈ ਜਿੱਥੇ ਪਰਿਵਾਰ ਨੂੰ ਵੱਡੀ ਖੁਸ਼ੀ ਮਿਲੀ ਹੈ, ਉੱਥੇ ਪਿੰਡ ਵਾਸੀ ਵੀ ਮਨਬੀਰ ਸਿੰਘ ਦੀ ਸਫਲਤਾ ’ਤੇ ਮਾਣ ਹਾਸਲ ਕਰ ਰਿਹਾ ਹੈ।
ਪਿਛਲੀ ਖ਼ਬਰ ਨਿਊ ਏਂਜਲ ਆਈ. ਟੀ. ਆਈ. ਪੇਖੂ ਬੇਲਾ ਦੇ ਖਿਡਾਰੀ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਗ਼ੈਰ ਰਸਮੀ ਸਿੱਖਿਆ ਪ੍ਰਦਾਨ ਕਰਨ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ-ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।