25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ’ਤੇ 3 ਕੌਂਸਲਰਾਂ ਨਾਲ ਜਿੱਤੀ ‘ਆਪ’ ਦਾ ਕਬਜ਼ਾ

ਅਜੀਤ ਡੈਸਕ 09-07-2026
ਸ੍ਰੀ ਚਮਕੌਰ ਸਾਹਿਬ, 8 ਜੁਲਾਈ (ਜਗਮੋਹਣ ਸਿੰਘ ਨਾਰੰਗ)-13 ’ਚੋਂ 3 ਕੌਂਸਲਰ ਨਾਲ ਜਿੱਤੀ ਆਮ ਆਦਮੀ ਪਾਰਟੀ ਨੇ 3 ਆਜ਼ਾਦ ਅਤੇ ਇਕ ਕਾਂਗਰਸੀ ਕੌਂਸਲਰ ਦੇ ਸਮਰਥਨ ਨਾਲ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ’ਤੇ ਕਬਜ਼ਾ ਕਰ ਲਿਆ ਹੈ, ਪਾਰਟੀ ਨਾਲ ਸਬੰਧਿਤ ਕੌਂਸਲਰ ਵਿਸ਼ਾਲ ਕਸਯੱਪ ਨੂੰ ਪ੍ਰਧਾਨ ਆਜਾਦ ਕੌਂਸਲਰ ਚਹਿਲ ਸਿੰਘ ਭੰਗੂ ਅਤੇ ਆਜਾਦ ਕੌਸ਼ਲਰ ਪਰਮਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਅੱਜ ਬਾਅਦ ਦੁਪਹਿਰ 3 ਵਜੇ ਐਸ.ਡੀ.ਐਮ. ਪਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਦਫ਼ਤਰ ਵਿਚ ਹੋਈ ਚੋਣ ਮੀਟਿੰਗ ਵਿਚ ਹਲਕਾ ਵਿਧਾਇਕ ਸਮੇਤ 8 ਵੋਟਾਂ ਵਿਸ਼ਾਲ ਕਸਯੱਪ ਦੇ ਹੱਕ ਵਿਚ ਪਈਆਂ ਹਨ। ਮੀਟਿੰਗ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਵਿਸ਼ਾਲ ਕਸੱਯਪ ਦਾ ਨਾਂਅ ਅਜਾਦ ਕੌਸ਼ਲਰ ਪਰਮਿੰਦਰ ਕੌਰ ਨੇ ਪੇਸ਼ ਕੀਤਾ ਅਤੇ ਉਸ ਦੀ ਤਾਈਦ ਸੰਦੀਪ ਕੌਰ ਨੇ ਕੀਤੀ ਤੇ ਵਿਸ਼ਾਲ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਲਈ ਚੁਣੇ ਗਏ ਪ੍ਰਧਾਨ ਵਿਸ਼ਾਲ ਕਸੱਯਪ ਨੇ ਆਜਾਦ ਤੋਰ ਤੇ ਬਣੇ ਕੌਸ਼ਲਰ ਚਾਹਿਲ ਸਿੰਘ ਭੰਗੂ ਦਾ ਨਾਂਅ ਪੇਸ਼ ਕੀਤਾ ਤੇ ਉਸ ਦੀ ਤਾਈਦ ਅਜਾਦ ਕੌਸ਼ਲਰ ਹਰਜਿੰਦਰ ਕੌਰ ਨੇ ਕੀਤੀ ਅਤੇ ਮੀਤ ਪ੍ਰਧਾਨ ਚੁਣੇ ਗਏ ਆਜਾਦ ਕੌਂਸਲਰ ਪਰਮਿੰਦਰ ਕੌਰ ਦਾ ਨਾਂਅ ਵੀ ਵਿਸ਼ਾਲ ਨੇ ਪੇਸ਼ ਕੀਤਾ ਅਤੇ ਸੰਦੀਪ ਕੌਰ ਨੇ ਤਾਈਦ ਕੀਤੀ। ਇਸ ਤਰਾਂ ਵਿਸ਼ਾਲ ਕਸਯੱਪ ਦੇ ਹੱਕ ਵਿਚ ਜਾਣ ਵਾਲੇ ਆਪ ਕੌਸ਼ਲਰ ਰੀਟਾ ਕਸੱਯਪ ਤੇ ਸੰਦੀਪ ਕੌਰ, ਹਲਕਾ ਵਿਧਾਇਕ ਡਾ: ਚਰਨਜੀਤ ਸਿੰਘ, ਆਜ਼ਾਦ ਕੌਂਸਲਰ ਹਰਜਿੰਦਰ ਕੌਰ, ਚਹਿਲ ਸਿੰਘ ਭੰਗੂ ਤੇ ਪਰਮਿੰਦਰ ਕੌਰ ਸ਼ਾਮਲ ਹਨ ਜਦੋਂ ਕਿ ਇੱਕ ਕਾਂਗਰਸੀ ਕੌਂਸਲਰ ਪਵਨ ਕੌਰ ਸਾਮਲ ਹਨ। ਇਸ ਚੋਣ ਤੋਂ ਬਾਅਦ ਪਵਨ ਕੌਰ ਨੇ ਇਤਰਾਜ ਕਰਦਿਆਂ ਕਿਹਾ ਕਿ ਉਸ ਤੋਂ ਗਲਤੀ ਨਾਲ ਹੱਥ ਖੜਾ ਹੋ ਗਿਆ, ਪਰ ਸਦਨ ਵਿਚ ਹੱਥ ਖੜੇ ਕਰਨ ਦੀ ਪ੍ਰਕ੍ਰਿਆ ਨੂੰ ਮੰਨਦਿਆਂ ਚੋਣ ਪ੍ਰਕ੍ਰਿਆ ਨੂੰ ਮੁਕੰਮਲ ਕਰ ਦਿੱਤਾ ਗਿਆ । ਇਸ ਉਪਰੰਤ ਹਲਕਾ ਵਿਧਾਇਕ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਨੂੰ ਆਪਣਾ ਗੜ ਮੰਨਦੇ ਹਨ, ਜਿੱਥੇ ਉਨ੍ਹਾਂ ਨੂੰ ਨਾਮੋਸ਼ੀ ਭਰੀ ਹਾਰ ਝੱਲਣੀ ਪਈ। ਇਸ ਮੌਕੇ ਚੁਣੇ ਗਏ ਪ੍ਰਧਾਨ ਵਿਸ਼ਾਲ ਕਸੱਯਪ ਨੇ ਕਿਹਾ ਕਿ ਉਹ ਬਿਨ੍ਹਾ ਕਿਸੇ ਮੱਤਭੇਦ ਦੇ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਦਾ ਵਿਕਾਸ ਕਰਵਾਉਣਗੇ। ਪੀ. ਸੀ. ਏ. ਦੇ ਮੈਂਬਰ ਬੀਰਦਵਿੰਦਰ ਸਿੰਘ ਬੱਲਾਂ ਅਤੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਦੀ ਚੋਣ ਅਮਨ ਅਮਾਨ ਨਾਲ ਨੇਪਰੇ ਚਾੜਨ ਦੀ ਸੇਵਾ ਲਗਾਈ ਸੀ, ਜਿਸ ਨੂੰ ਉਨ੍ਹਾਂ ਪੂਰਾ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਇਸ ਸਦਨ ਵਿਚ 13 ਵਾਰਡਾਂ ਵਿਚੋਂ 3 ਆਮ ਆਦਮੀ ਪਾਰਟੀ, 3 ਆਜਾਦ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮਰਥਕ 7 ਕਾਂਗਰਸੀ ਕੌਂਸਲਰ ਜਿੱਤੇ ਸਨ।
ਚੋਣ ਤੋਂ ਪਹਿਲਾਂ ਚਰਚਾਵਾਂ ਦਾ ਮਾਹੌਲ ਗਰਮ ਰਿਹਾ
ਪ੍ਰਧਾਨਗੀ ਦੀ ਚੋਣ ਤੋ ਪਹਿਲਾਂ ਚਰਚਾਵਾਂ ਦਾ ਮਾਹੋਲ ਗਰਮ ਸੀ, ਪਰ ਐਨ ਮੌਕੇ ਖੁੱਲੇ ਪੱਤਿਆਂ ਵਿਚ ਕਾਂਗਰਸੀ ਕੌਂਸਲਰ ਪਵਨ ਕੌਰ ਦਾ ਆਮ ਆਦਮੀ ਪਾਰਟੀ ਵੱਲ ਜਾਣਾ ਹੈਰਾਨ ਕਰਨ ਵਾਲਾ ਸੀ ਜਦੋਕਿ ਕਾਂਗਰਸ ਕੋਲ 7 ਕੌਂਸਲਰ ਹੋਣ ਦੇ ਬਾਵਜੂਦ ਆਪਣਾ ਪ੍ਰਧਾਨ ਨਾ ਬਣਾ ਸਕਣਾ ਹੈਰਾਨੀ ਵਾਲੀ ਗੱਲ ਹੈ। ਆਮ ਆਦਮੀ ਪਾਰਟੀ ਵਲੋਂ ਕਾਂਗਰਸ ਧੜੇ ਵਿਚ ਲਗਾਈ ਸੇਂਧ ਨੇ ਸ਼ਹਿਰ ਦੇ ਸਮੀਕਰਨ ਹੀ ਬਦਲ ਦਿੱਤੇ ਹਨ।
ਨਗਰ ਕੌਂਸਲ ਦਾ ਦਫ਼ਤਰ ਬਣਿਆ ਪੁਲਿਸ ਛਾਉਣੀ
ਪ੍ਰਧਾਨਗੀ ਦੀ ਚੋਣ ਪ੍ਰਕਿਰਆ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਨਗਰ ਕੌਂਸਲ ਦਫ਼ਤਰ (ਸਿਟੀ ਸੈਂਟਰ) ਪੁਲਿਸ ਛਾਉਣੀ ਬਣਿਆ ਹੋਇਆ ਸੀ, ਜਿੱਥੇ ਡੀ. ਐੱਸ. ਪੀ. ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਭਾਰੀ ਸੁਰੱਖਿਅਤ ਅਮਲਾ ਤਾਇਨਾਤ ਸੀ। ਕਾਂਗਰਸੀ ਕੌਂਸਲਰ ਆਪ ਵਲ ਜਾਣ ਸਬੰਧੀ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਪਿੰਡ ਕੋਟਲਾ ਨਿਹੰਗ ਰੇਲਵੇ ਫਾਟਕ ਨੇੜੇ ਗੰਦੇ ਪਾਣੀ ਦੀ ਨਿਕਾਸੀ ਬੰਦ, ਪਿੰਡ ਵਾਸੀਆਂ ਨੇ ਸਰਪੰਚ ਖ਼ਿਲਾਫ਼ ਪ੍ਰਗਟਾਇਆ ਰੋਸ ਅਗਲੀ ਖ਼ਬਰ ਲਾਲ ਰਤਨ ਕਤਲ ਮਾਮਲੇ ’ਚ ਰਵੀ ਸ਼ਰਮਾ ਨੂੰ ਉਮਰ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।