09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨੈਸ਼ਨਲ ਹਾਈਵੇ ’ਤੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਬੇਨਤੀ ਸਮਾਗਮ 12 ਨੂੰ

ਅਜੀਤ ਡੈਸਕ 11-07-2026
ਘਨੌਲੀ, 10 ਜੁਲਾਈ (ਜਸਵੀਰ ਸਿੰਘ ਸੈਣੀ)- ਰੂਪਨਗਰ ਤੇ ਘਨੌਲੀ ਨੈਸ਼ਨਲ ਹਾਈਵੇ ਮਾਰਗ ‘ਤੇ ਹੋ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਤੇ ਹਾਦਸਿਆਂ ਦੌਰਾਨ ਜਾਨ ਗਵਾ ਚੁੱਕੇ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਸਮਾਗਮ 12 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਨੈਸ਼ਨਲ ਹਾਈਵੇ ‘ਤੇ ਸਥਿਤ ਆਰ ਜੇ ਰਿਸੋਰਟ ਸਿੰਘਪੁਰਾ ਦੀ ਬਾਹਰ ਬਣੀ ਸ਼ੈੱਡ ਤੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਾਬਕਾ ਸਰਪੰਚ ਤੇ ਆਰ. ਜੇ. ਰਿਸੋਰਟ ਦੇ ਮਾਲਕ ਸੁਰਜੀਤ ਸਿੰਘ ਨੇ ਕਿਹਾ ਕਿ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਵੱਡੀ ਗਿਣਤੀ ਵਿਚ ਸੜਕੀ ਹਾਦਸਿਆਂ ਦੌਰਾਨ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਉੱਥੇ ਹੀ ਗੁਰਪ੍ਰੀਤ ਕੌਰ ਪਤਨੀ ਸਿਕੰਦਰ ਸਿੰਘ ਵਾਸੀ ਖੁਆਸਪੁਰਾ ਵੀ ਪਹਿਲੀ ਮਾਰਚ ਨੂੰ ਹਾਦਸੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਨੇ ਕਿਹਾ ਕਿ ਸਵੇਰੇ 9 ਵਜੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਭਾਈ ਸਤਨਾਮ ਸਿੰਘ ਘਨੌਲੀ ਵਾਲੇ ਕਥਾ ਕੀਰਤਨ ਨਿਹਾਲ ਕਰਨਗੇ ਤੇ ਉਪਰੰਤ ਸੰਗਤਾਂ ਦੇ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ 11 ਤੇ 12 ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਮੂਹ ਬੂਥ ਪੱਧਰ ’ਤੇ ਲੱਗਣਗੇ ਵਿਸ਼ੇਸ਼ ਐੱਸ. ਆਈ. ਆਰ. ਕੈਂਪ ਅਗਲੀ ਖ਼ਬਰ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।