ਸ੍ਰੀ ਅਨੰਦਪੁਰ ਸਾਹਿਬ, 20 ਜੁਲਾਈ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਨਿੱਕੂਵਾਲ ਦੀ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਪਿੰਡ ਦੀ ਬਿਜਲੀ ਸਪਲਾਈ 11 ਕੇ.ਵੀ. ਅਗੰਮਪੁਰ ਫੀਡਰ ਨਾਲ ਮੁੜ ਜ਼ੋੜਨ ਸਬੰਧੀ ਇੱਕ ਮੰਗ ਪੱਤਰ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰ ਕਾਮ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਤੇ ਐਸ.ਡੀ.ਓ. ਰਜਿੰਦਰ ਸਿੰਘ ਬੈਂਸ ਨੂੰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਨਿੱਕੂਵਾਲ ਸਰਪੰਚ ਮਨਜੀਤ ਕੌਰ ਅਤੇ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਫੱਲੀ ਨੇ ਦੱਸਿਆ ਕਿ ਸਾਡੇ ਪਿੰਡ ਦੀ ਬਿਜਲੀ ਦੀ ਸਪਲਾਈ ਪਹਿਲਾਂ ਤੋਂ ਹੀ ਅਗੰਮਪੁਰ ਫੀਡਰ ਨਾਲ ਚੱਲਦੀ ਸੀ। ਪਰੰਤੂ ਅਕਤੂਬਰ 2025 ਵਿੱਚ ਤਾਰ ਸੜਨ ਕਰਕੇ ਪਿੰਡ ਦੀ ਸਪਲਾਈ ਨੂਰਪੁਰ ਬੇਦੀ ਤੋਂ ਚਲਦੇ ਭੈਣੀ ਫੀਡਰ ਨਾਲ ਆਰਜੀ ਤੌਰ ਤੇ ਜ਼ੋੜ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਭੈਣੀ ਫੀਡਰ ਨਾਲ ਸਪਲਾਈ ਸੁਰੂ ਹੋਈ ਹੈ, ਉਸ ਦਿਨ ਤੋਂ ਬਾਅਦ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਪਿੰਡ ਦੀ ਬਿਜਲੀ ਦੀ ਸਪਲਾਈ ਅਗੰਮਪੁਰ ਫੀਡਰ ਨਾਲ ਜ਼ੋੜੀ ਜਾਵੇ। ਇਸ ਮੌਕੇ ਕ੍ਰਿਸ਼ਨ ਸਿੰਘ, ਮੋਹਨ ਸਿੰਘ, ਰਜਨੀ ਦੇਵੀ, ਰਵਿੰਦਰ ਸਿੰਘ, ਜੱਗਾ ਨਿੱਕੂਵਾਲ, ਅਵਤਾਰ ਸਿੰਘ, ਸਰਬਜੀਤ ਸਿੰਘ, ਸੋਨੀ ਦੇਵੀ, ਗੁਰਪ੍ਰੀਤ ਕੌਰ, ਰਮਾ ਰਾਣੀ, ਬਲਵੀਰ ਸਿੰਘ, ਅਜਮੇਰ ਸਿੰਘ, ਗੁਰਨਾਮ ਕੌਰ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਮਨਜ਼ੀਤ ਕੌਰ, ਜ਼ਸਵੀਰ ਸਿੰਘ, ਮਲਕੀਤ ਕੌਰ, ਕਮਲ ਸਿੰਘ, ਹਰਦੀਪ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਇਸ ਸਬੰਧੀ ਪਾਵਰ ਕਾਮ ਦੇ ਐਸ.ਡੀ.ਓ. ਰਜਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਚੰਡੇਸਰ ਕੋਲ ਬਿਜਲੀ ਦੀ ਵੱਡੀ ਤਾਰ ਸੜ ਗਈ ਸੀ। ਜਿਸਨੂੰ ਰੇਲਵੇ ਲਾਇਨ ਦੇ ਹੇਠਾਂ ਤੋਂ ਲੰਘਾਇਆ ਜਾਣਾ ਹੈ। ਇਸ ਕਾਰਜ ਲਈ ਰੇਲਵੇ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ। ਰੇਲਵੇ ਵਿਭਾਗ ਅਤੇ ਬਿਜਲੀ ਵਿਭਾਗ ਦੀਆਂ ਜਰੂਰੀ ਪ੍ਰਕ੍ਰਿਆਵਾਂ ਨੂੰ ਮੁਕੰਮਲ ਕਰਨ ਤੋਂ ਬਾਅਦ ਜਲਦੀ ਇਸ ਪਿੰਡ ਨੂੰ ਅਗੰਮਪੁਰ ਫੀਡਰ ਨਾਲ ਜੋੜ ਦਿੱਤਾ ਜਾਵੇਗਾ।