02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ੍ਹ ਵਿਖੇ ਸੰਗਤਾਂ ਦੀਆਂ ਲੱਗੀਆਂ ਭਾਰੀ ਰੌਣਕਾਂ

ਅਜੀਤ ਡੈਸਕ 21-07-2026
ਨੂਰਪੁਰ ਬੇਦੀ, 20 ਜੁਲਾਈ (ਵਿੰਦਰਪਾਲ ਝਾਂਡੀਆਂ)-ਅੱਜ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ । ਸ਼ਿਵ ਭਗਤਾਂ ਨੇ ਲੰਬੀਆਂ-ਲੰਬੀਆਂ ਕਤਾਰਾਂ ’ਚ ਲੱਗ ਕੇ ਸ਼ਿਵਪਿੰਡੀ ’ਤੇ ਜਲ ਅਤੇ ਬਿਲਪੱਤਰੀ ਅਰਪਿਤ ਕੀਤੀ, ਪਰ ਪਿਛਲੇ ਸਾਲ ਤੋਂ ਜਲ ਚੜ੍ਹਾਉਣ ਲਈ ਲੱਗੇ ਨਵੇਂ ਆਧੁਨਿਕ ਸਿਸਟਮ ਕਾਰਨ ਇਹ ਲਾਈਨਾਂ ਤੇਜੀ ਨਾਲ ਚੱਲਦੀਆਂ ਰਹੀਆਂ। ਮੰਦਰ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖ਼ਤਗੜ੍ਹ ਦੇ ਯਤਨਾਂ ਸਦਕਾ ਸਾਉਣ ਮਹੀਨੇ ਦੌਰਾਨ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਪਿਛਲੇ ਸਾਲ ਤੋਂ ਜਲ ਚੜ੍ਹਾਉਣ ਲਈ ਮੰਦਰ ’ਚ ਇਕ ਨਵਾਂ ਆਧੁਨਿਕ ਸਿਸਟਮ ਸਥਾਪਿਤ ਕੀਤਾ ਗਿਆ ਹੈ, ਜੋ ਸੰਗਤਾਂ ਲਈ ਘੰਟਿਆਂ ਬੱਧੀ ਲੰਬੀਆਂ ਲਾਈਨਾਂ ਵਿਚ ਲੱਗਣ ਸਮੇਂ ਇੰਤਜ਼ਾਰ ਤੋਂ ਵੱਡੀ ਰਾਹਤ ਤੇ ਸਮੇਂ ਦੀ ਬੱਚਤ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਸਟੀਲ ਧਾਤੂ ਦੇ ਬਣਾਏ ਗਏ ਇਸ ਸਿਸਟਮ ਨਾਲ ਜਿਸ ਤੇ ਜਲ ਅਰਪਿਤ ਕੀਤੇ ਜਾਣ ’ਤੇ ਸਿੱਧਾ ਜਲਹਰੀ ਤੋਂ ਹੁੰਦਾ ਹੋਇਆ ਉਕਤ ਜਲ ਸ਼ਿਵਪਿੰਡੀ ’ਤੇ ਚੜ੍ਹ ਰਿਹਾ ਹੈ। ਸ਼ਿਵ ਭਗਤਾਂ ਨੂੰ ਅੰਦਰ ਜਾਣ ਦੀ ਜਰੂਰਤ ਨਹੀ ਪੈਂਦੀ ਅਤੇ ਬਾਹਰ ਤੋਂ ਹੀ ਭਗਵਾਨ ਸ਼ਿਵ ਦੇ ਦਰਸ਼ਨ ਹੋ ਜਾਂਦੇ ਹਨ। ਇਸ ਮੌਕੇ ’ਤੇ ਵੱਖ-ਵੱਖ ਭਜਨ ਮੰਡਲੀਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰ ਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਮਾਹੌਲ ਸ਼ਿਵਮਈ ਬਣਾਇਆ। ਮੰਦਰ ਕਮੇਟੀ ਤੇ ਕੁਲਵਿੰਦਰ ਸਿੰਘ ਸਰਥਲੀ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਵਲੋਂ ਸੰਗਤਾਂ ਲਈ ਚਾਹ ਪਕੌੜਿਆ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ’ਤੇ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪ੍ਰਧਾਨ ਮੋਹਨ ਲਾਲ ਚੰਦਨ, ਮਾਸਟਰ ਹਰੀਮੋਹਣ ਚੰਦਨ, ਜਨਕ ਰਾਜ, ਪ੍ਰਿੰਸੀਪਲ ਵਰਿੰਦਰ ਸ਼ਰਮਾ ਅਮਰਜੀਤ ਬਿੱਟੂ, ਪ੍ਰਮੋਦ ਨੋਨੀ ਆਦਿ ਸਮੇਤ ਵੱਡੀ ਗਿਣਤੀ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ. ਆਈ. ਆਰ. ਦੇ ਚੱਲ ਰਹੇ ਕੰਮ ਦੀ ਸੁਪਰਵਾਈਜ਼ਰ ਨੇ ਪਿੰਡਾਂ ’ਚ ਪਹੁੰਚ ਕੇ ਕੀਤੀ ਸਮੀਖਿਆ ਅਗਲੀ ਖ਼ਬਰ ਡਾਕੂਮੈਂਟਰੀ ਰਾਹੀਂ ਪਿੰਡ ਵਾਸੀਆਂ ਤੱਕ ਪਹੁੰਚਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।