07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਰੂਪਨਗਰ ’ਚ ਪ੍ਰਸ਼ਾਸਨ ਵਲੋਂ ਕੂੜਾ ਚੁੱਕਣ ’ਤੇ ਭੜਕੇ ਸਫ਼ਾਈ ਸੇਵਕ, ਨਗਰ ਕੌਂਸਲ ਪ੍ਰਧਾਨ ਦਾ ਫੂਕਿਆ ਪੁਤਲਾ

ਅਜੀਤ ਡੈਸਕ 23-07-2026
ਰੂਪਨਗਰ, 22 ਜੁਲਾਈ (ਸਤਨਾਮ ਸਿੰਘ ਸੱਤੀ)-ਪ੍ਰਸ਼ਾਸਨ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਜੇ.ਸੀ.ਬੀ. ਰਾਹੀਂ ਸ਼ਹਿਰ ਵਿਚ ਪਿਆ ਕੂੜਾ ਚੁਕਵਾਉਣ ਤੋਂ ਨਾਰਾਜ਼ ਨਗਰ ਕੌਂਸਲ ਦੇ ਕੱਚੇ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਗਟਾਇਆ। ਯੂਨੀਅਨ ਦੇ ਪ੍ਰਧਾਨ ਅਜੇ ਭੱਟੀ ਨੇ ਕਿਹਾ ਕਿ ਹੜਤਾਲ ਦੌਰਾਨ ਸਵੇਰੇ ਕਰੀਬ 4 ਵਜੇ ਕਾਲਜ ਰੋਡ ਤੋਂ ਕੂੜਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੁਲਾਜ਼ਮਾਂ ਨੇ ਰੋਕ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਹੜਤਾਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਦੁਬਾਰਾ ਅਜਿਹਾ ਹੋਇਆ ਤਾਂ ਕੂੜਾ ਅਧਿਕਾਰੀਆਂ, ਐੱਮ.ਸੀਜ਼ ਅਤੇ ਪ੍ਰਧਾਨ ਦੀਆਂ ਕੋਠੀਆਂ ਅੱਗੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾ ਕਿ ਉਹ ਬੀਤੀ ਸ਼ਾਮ ਦਿੱਲੀ ਆ ਗਏ ਸਨ ਅਤੇ ਆਪਣੇ ਰਿਸ਼ਤੇਦਾਰਾਂ ਦੇ ਦੋ ਦਿਹਾਂਤ ਹੋਣ ਕਾਰਨ ਇੰਗਲੈਂਡ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਦੇ ਪੂਰੇ ਹਮਾਇਤੀ ਹਨ, ਪਰ ਬਰਸਾਤ ਕਾਰਨ ਗੰਦਗੀ ਤੋਂ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਕੂੜਾ ਚੁੱਕਣ ਦੀ ਕਾਰਵਾਈ ਕੀਤੀ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਜ਼ਰੂਰੀ ਥਾਵਾਂ ‘ਤੇ ਸੀਵਰੇਜ ਖੋਲ੍ਹਣ ਲਈ ਸਫ਼ਾਈ ਸੇਵਕਾਂ ਨੂੰ ਬੇਨਤੀ ਕੀਤੀ ਸੀ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤਿੰਨ ਘੰਟੇ ਲਈ ਮੋੜਾ ਟੋਲ ਪਲਾਜ਼ਾ ਕੀਤਾ ਪਰਚੀ ਮੁਕਤ ਅਗਲੀ ਖ਼ਬਰ ਨਵੇਂ ਰਾਸ਼ਨ ਕਾਰਡ ਤੇ ਮੈਂਬਰ ਸ਼ਾਮਿਲ ਕਰਨ ਲਈ 11 ਅਗਸਤ ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।