02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨੰਗਲ-ਭਾਖੜਾ ਰੇਲ ਟਰੈਕ ਦਾ ਨਵੀਨੀਕਰਨ ਕਾਰਜ ਜੰਗੀ ਪੱਧਰ ’ਤੇ ਜਾਰੀ

ਅਜੀਤ ਡੈਸਕ 01-08-2026
ਨੰਗਲ, 31 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਨੰਗਲ-ਭਾਖੜਾ ਡੈਮ ਰੇਲ ਟਰੈਕ ਦਾ ਨਵੀਨੀਕਰਨ ਕਾਰਜ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਪੰਜਾਬ-ਹਿਮਾਚਲ ਸਰਹੱਦ ‘ਤੇ ਸਥਿਤ ਨੈਲਾ ਰੇਲ ਸੁਰੰਗ ‘ਚ ਨਵੀਂ ਪਟੜੀ ਵਿਛਾਈ ਜਾ ਰਹੀ ਹੈ । ਇਹ ਰੇਲ ਸੇਵਾ ਲੰਘੇ 2 ਮਹੀਨਿਆਂ ਤੋਂ ਬੰਦ ਹੈ ਅਤੇ ਅਜੇ ਤਿੰਨ ਮਹੀਨੇ ਹੋਰ ਬੰਦ ਰਹੇਗੀ। ਰੇਲ ਲਾਈਨ ਲਾਗੇ ਜ਼ਮਾ ਹੋਇਆ ਮਲਬਾ ਵੀ ਹਟਾਇਆ ਜਾ ਰਿਹਾ ਹੈ । ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸਰਦਾਰ ਸੀ.ਪੀ.ਸਿੰਘ ਦੀ ਨਿਗਰਾਨੀ ਹੇਠ ਹੋ ਰਹੇ ਇਸ ਕਾਰਜ ‘ਚ ਕਾਰਜਕਾਰੀ ਇੰਜੀਨੀਅਰ ਪਾਰਸ ਨਈਅਰ ਅਹਿਮ ਰੋਲ ਨਿਭਾਅ ਰਹੇ ਹਨ। ਇਹ ਭਾਰਤ ਦੀ ਅਨੋਖੀ ਰੇਲ ਸੇਵਾ ਹੈ, ਜਿਸ ‘ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਹੈ । ਭਾਖੜਾ ਡੈਮ ਦੇ ਨਿਰਮਾਣ ਸਮੇਂ (1948-1963) ਇਸ ਰੇਲ ਦਾ ਅਹਿਮ ਤੇ ਇਤਿਹਾਸਕ ਯੋਗਦਾਨ ਰਿਹਾ। ਜ਼ਿਲ੍ਹਾ ਭਾਜਪਾ ਦੇ ਬੁਲਾਰੇ ਬਲਰਾਮ ਪਰਾਸ਼ਰ ਨੇ ਅੱਜ ਉਚੇਚੇ ਤੌਰ ‘ਤੇ ਪਿੰਡ ਨੈਲਾ ਦਾ ਦੌਰਾ ਕੀਤਾ ਅਤੇ ਹੋ ਰਹੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟਰੈਕ ਦੀ ਹਾਲਤ ਖ਼ਰਾਬ ਸੀ ਤੇ ਨਵੀਨੀਕਰਨ ਸਮੇਂ ਦੀ ਲੋੜ ਸੀ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨੇੜੇ ਸੀਵਰੇਜ ਓਵਰਫ਼ਲੋ ਕਾਰਨ ਸੜਕ ਹੋਈ ਖਸਤਾ ਹਾਲ ਅਗਲੀ ਖ਼ਬਰ ਮਿਲਕ ਪਲਾਂਟ ਮੋਹਾਲੀ ਦੇ ਦੁੱਧ ਉਤਪਾਦਕਾਂ ਵਲੋਂ ਪਲਾਂਟ ਵਿਰੁੱਧ ਰੋਸ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।