06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਖੇੜੀ ਵਿਖੇ ਲੱਗੀਆਂ ਤੀਆਂ ਦੀਆਂ ਰੌਣਕਾਂ ਘਰ ’ਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਨਕਦੀ ਚੋਰੀ

ਸ੍ਰੀ ਅਨੰਦਪੁਰ ਸਾਹਿਬ, 5 ਅਗਸਤ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮੁਹੱਲਾ ਲੋਦੀਪੁਰ ਵਿਖੇ ਸੁੰਨਸਾਨ ਘਰ ਵਿਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਦਿਨ-ਦਿਹਾੜੇ ਨਕਦੀ ਤੇ ਹੋਰ ਸਮਾਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਲੈਬੋਰੈਟਰੀ ਦੇ ਤਕਨੀਕੀ ਮਾਹਿਰ ਵਜੋਂ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਕਾਰੀ ਨੇ ਦੱਸਿਆ ਕਿ ਉਸਨੇ ਮੁਹੱਲਾ ਲੋਦੀਪੁਰ ਵਿਖੇ ਆਪਣਾ ਘਰ ਪਾਇਆ ਹੋਇਆ ਹੈ।

ਅਜੀਤ ਡੈਸਕ 06-08-2026
ਸ੍ਰੀ ਅਨੰਦਪੁਰ ਸਾਹਿਬ, 5 ਅਗਸਤ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮੁਹੱਲਾ ਲੋਦੀਪੁਰ ਵਿਖੇ ਸੁੰਨਸਾਨ ਘਰ ਵਿਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਦਿਨ-ਦਿਹਾੜੇ ਨਕਦੀ ਤੇ ਹੋਰ ਸਮਾਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ।ਲੈਬੋਰੈਟਰੀ ਦੇ ਤਕਨੀਕੀ ਮਾਹਿਰ ਵਜੋਂ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਕਾਰੀ ਨੇ ਦੱਸਿਆ ਕਿ ਉਸਨੇ ਮੁਹੱਲਾ ਲੋਦੀਪੁਰ ਵਿਖੇ ਆਪਣਾ ਘਰ ਪਾਇਆ ਹੋਇਆ ਹੈ।ਜਿੱਥੇ ਉਹ ਸਵੇਰੇ ਲੈਬੋਰੈਟਰੀ ਵਿਖੇ ਆਉਣ ਤੋਂ ਬਾਅਦ ਆਪਣੀ ਹੌਂਡਾ ਕਾਰ ਨੰਬਰ ਪੀ.ਬੀ. 16-ਈ 4964 ਖੜ੍ਹੀ ਕਰ ਦਿੰਦੇ ਹਨ। ਅਤੇ ਇਸ ਘਰ ਦੀ ਵਰਤੋਂ ਉਹ ਅਕਸਰ ਆਰਾਮ ਕਰਨ ਲਈ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਤੋਂ ਬਾਅਦ ਜਦੋਂ ਸ਼ਾਮੀ 4 ਵਜੇ ਦੇ ਕਰੀਬ ਆਪਣੀ ਰਿਹਾਇਸ਼ ਤੇ ਗਏ ਤਾਂ ਦੇਖਿਆ ਕਿ ਕਾਰ ਦੇ ਸ਼ੀਸ਼ੇ ਟੁੱਟੇ ਪਏ ਸਨ, ਅਤੇ ਘਰ ਦੇ ਦਰਵਾਜ਼ਿਆਂ ਅਤੇ ਤਾਲਿਆਂ ਨੂੰ ਇੱਕ ਰਾਡ ਨਾਲ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।ਜਦੋਂ ਉਨ੍ਹਾਂ ਵਲੋਂ ਕਾਰ ਦੇ ਡੈਸ਼ ਬੋਰਡ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਕਿ ਬਟੂਆ ਅਤੇ ਬਾਹਰ ਤੋਂ ਪਈ ਲਗਪਗ 30 ਹਜ਼ਾਰ ਦੀ ਨਗਦੀ ਗ਼ਾਇਬ ਸੀ ਅਤੇ ਏ.ਟੀ.ਐਮ. ਕਰੈਡਿਟ ਕਾਰਡ ਸਮੇਤ ਜ਼ਰੂਰੀ ਕਾਗ਼ਜ਼ਾਤ ਵੀ ਚੋਰੀ ਕਰ ਲਏ ਗਏ ਸੀ।ਚੋਰੀ ਦੀ ਸੂਚਨਾ ਸਥਾਨ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪਿਛਲੀ ਖ਼ਬਰ ਐਚ. ਪੀ. ਵੀ. ਵੈਕਸੀਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਮੰਚ ਵਲੋਂ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।