06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਮੰਚ ਵਲੋਂ ਅਹਿਮ ਮੀਟਿੰਗ

ਨੰਗਲ, 5 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਮੰਚ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਮਹਾਂ ਰੈਲੀ ਰੱਖੀ ਗਈ ਹੈ। ਇਸ ਸਬੰਧੀ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਨੰਗਲ ਇਕਾਈ ਦੇ ਵਲੋਂ ਇੱਕ ਮੀਟਿੰਗ ਪੰਡਿਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਪ੍ਰਧਾਨ ਤਰਸੇਮ ਲਾਲ ਸੈਣੀ ਦੀ ਪ੍ਰਧਾਨਗੀ ਹੇਠ ਹੋਈ।

ਅਜੀਤ ਡੈਸਕ 06-08-2026
ਨੰਗਲ, 5 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਮੰਚ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਮਹਾਂ ਰੈਲੀ ਰੱਖੀ ਗਈ ਹੈ। ਇਸ ਸਬੰਧੀ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਨੰਗਲ ਇਕਾਈ ਦੇ ਵਲੋਂ ਇੱਕ ਮੀਟਿੰਗ ਪੰਡਿਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਪ੍ਰਧਾਨ ਤਰਸੇਮ ਲਾਲ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨਰ ਦੇ ਆਗੂ ਰਾਮ ਪਿਆਰਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਅੰਮ੍ਰਿਤ ਸੈਣੀ, ਫੈਡਰੇਸ਼ਨ ਦੇ ਸੀਨੀਅਰ ਪ੍ਰਧਾਨ ਜਤਿੰਦਰ ਸਿੰਘ, ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਮ ਪਿਆਰਾ,ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਦੇ ਆਗੂ ਦਿਆਲ ਮਾਹੀ ,ਹੈਲਥ ਵਰਕਰ ਯੂਨੀਅਨ ਆਗੂ ਜਰਨੈਲ ਸਿੰਘ ਸੰਧੂ, ਵੀਰ ਸਿੰਘ ਸੰਗਤਪੁਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਤੇ ਪੈਨਸ਼ਨਰ ਅਤੇ ਮੁਲਾਜ਼ਮ ਆਗੂ ਭੁਪਿੰਦਰ ਕੁਮਾਰ ,ਸਿੰਚਾਈ ਵਿਭਾਗ ਦੇ ਆਗੂ ਹਰਜਾਪ ਸਿੰਘ ਪਲਾਸੀ, ਤਰਸੇਮ ਲਾਲ ਰੱਤੂ, ਬੀਬੀਐਮਬੀ ਤੋਂ ਇੰਜੀਨੀਅਰ ਸੁਰਿੰਦਰ ਸਿੰਘ ਤੇ ਹੋਰ ਸਾਥੀ ਫ਼ਕੀਰ ਚੰਦ ਬਾਂਸਲ, ਅਜੀਤ ਸਿੰਘ ਮਾਨ, ਗੁਰਦੀਪ ਸਿੰਘ ਬੇਲਾ, ਰਾਜ ਕੁਮਾਰ, ਸਵਰਨ ਦਾਸ, ਸੰਤਰਾਮ, ਪ੍ਰਿੰਸੀਪਲ ਸੁਖਦੇਵ ਰਾਮ, ਪ੍ਰਿੰਸੀਪਲ ਦੇਵ ਰਾਮ ਧਾਮੀ, ਦਵਿੰਦਰ ਨਾਥ, ਗੁਰਚਰਨ ਕੁਮਾਰ, ਰੋਸਨ ਲਾਲ, ਬਖ਼ਸ਼ੀ ਰਾਮ, ਕਸ਼ਮੀਰੀ ਲਾਲ, ਬਲਦੇਵ ਸਿੰਘ ਆਗੂਆਂ ਨੇ ਦੱਸਿਆ ਕਿ 7 ਅਗਸਤ ਨੂੰ ਨੰਗਲ ਤੋਂ 100 ਤੋਂ ਵੱਧ ਸਾਥੀ ਚੰਡੀਗੜ੍ਹ ਜਾਣਗੇ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਮਹਾਂ ਰੈਲੀ ਵਿਚ ਸ਼ਾਮਿਲ ਹੋਣਗੇ।
ਪਿਛਲੀ ਖ਼ਬਰ ਖੇੜੀ ਵਿਖੇ ਲੱਗੀਆਂ ਤੀਆਂ ਦੀਆਂ ਰੌਣਕਾਂ ਘਰ ’ਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਨਕਦੀ ਚੋਰੀ ਅਗਲੀ ਖ਼ਬਰ ਮਮਤਾ ਦਿਵਸ ਮੌਕੇ ਔਰਤਾਂ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।