12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਐਕਸ ਸਰਵਿਸਮੈਨ ਯੂਨਾਈਟਿਡ ਫ਼ਰੰਟ ਦੀ ਮੀਟਿੰਗ ਹੋਈ

ਪੁਰਖਾਲੀ, 11 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਪਿੰਡ ਮੀਆਂਪੁਰ ਸਟੇਸ਼ਨ ਦੇ ਕਮੇਟੀ ਹਾਲ ਵਿਚ ਐਕਸ ਸਰਵਿਸਮੈਨ ਯੂਨਾਈਟਿਡ ਫ਼ਰੰਟ ਦੇ ਆਗੂਆਂ ਵਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਇਹ ਮੀਟਿੰਗ ਕਰਨਲ ਅਵਤਾਰ ਸਿੰਘ ਹੀਰਾ ਦੀ ਅਗਵਾਈ ਵਿਚ ਕੀਤੀ ਗਈ, ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਮੀਆਂਪੁਰ ਕੈਪਟਨ ਨਰਿੰਦਰ ਸਿੰਘ ਭੰਗੂ ਤੇ ਸੂਬੇਦਾਰ ਜਰਨੈਲ ਸਿੰਘ ਮਗਰੋੜ ਨੇ ਦੱਸਿਆ ਕਿ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ।

ਅਜੀਤ ਡੈਸਕ 12-08-2026
ਪੁਰਖਾਲੀ, 11 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਪਿੰਡ ਮੀਆਂਪੁਰ ਸਟੇਸ਼ਨ ਦੇ ਕਮੇਟੀ ਹਾਲ ਵਿਚ ਐਕਸ ਸਰਵਿਸਮੈਨ ਯੂਨਾਈਟਿਡ ਫ਼ਰੰਟ ਦੇ ਆਗੂਆਂ ਵਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਇਹ ਮੀਟਿੰਗ ਕਰਨਲ ਅਵਤਾਰ ਸਿੰਘ ਹੀਰਾ ਦੀ ਅਗਵਾਈ ਵਿਚ ਕੀਤੀ ਗਈ, ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਮੀਆਂਪੁਰ ਕੈਪਟਨ ਨਰਿੰਦਰ ਸਿੰਘ ਭੰਗੂ ਤੇ ਸੂਬੇਦਾਰ ਜਰਨੈਲ ਸਿੰਘ ਮਗਰੋੜ ਨੇ ਦੱਸਿਆ ਕਿ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੇ ਹਰ ਖੇਤਰ ਵਿਚ ਤੇ ਵਿਕਾਸ ਵਿਚ ਇਕ ਵੱਡਾ ਰੋਲ ਅਦਾ ਕਰ ਸਕਦੇ ਹਨ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਇਸ ਮੀਟਿੰਗ ਵਿਚ ਕੇਂਦਰ ਵਲੋਂ ਪੇਸ਼ ਕੀਤੇ ਅੱਠਵੇਂ ਪੇ ਕਮਿਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿਚ ਜੰਤਰ ਮੰਤਰ ਤੇ ਚੱਲ ਰਹੇ ਸੰਘਰਸ਼ ਸਬੰਧੀ ਵੀ ਚਰਚਾ ਕੀਤੀ ਗਈ ਅਤੇ ਆਮ ਪਰਿਵਾਰਾਂ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਮਹਿਲਾ ਆਗੂ ਬੀਬੀ ਮਨਜੀਤ ਕੌਰ ਵਲੋਂ ਸਮਾਜ ਵਿਚ ਔਰਤਾਂ ਤੇ ਕੀਤੇ ਜਾ ਰਹੇ ਸ਼ੋਸ਼ਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਮੌਜੂਦਾ ਦੇਸ਼ ਵਿਚ ਹਰ ਪਾਰਟੀ ਅਤੇ ਹਰ ਸਰਕਾਰੀ ਅਦਾਰੇ ਵਿਚ ਔਰਤਾਂ ਦੀ ਗਿਣਤੀ ਨੂੰ ਵਧਾਉਣ ਦੀ ਅਪੀਲ ਵੀ ਕੀਤੀ ਇਸ ਮੀਟਿੰਗ ਵਿਚ ਮੇਜਰ ਇਕਬਾਲ ਸਿੰਘ,ਅਮਰਜੀਤ ਸਿੰਘ ਬਾਲਾ, ਸੂਬੇਦਾਰ ਰਣਜੋਤ ਸਿੰਘ, ਸੂਬੇਦਾਰ ਮਹਿੰਦਰ ਸਿੰਘ ਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਆਊਟ ਸੋਰਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ ਅਗਲੀ ਖ਼ਬਰ ਚੰਡੀਗੜ੍ਹ ਮਹਾਂ ਰੈਲੀ ’ਚ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਵਲੋਂ ਵੱਡੇ ਪੱਧਰ ’ਤੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।