27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਜਾਰੀ, ਪੈਣ ਲੱਗੀਆਂ ਲੰਮੀਆਂ ਤਰੀਕਾਂ

ਮੋਰਿੰਡਾ, 26 ਅਗਸਤ (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਵਿਚ ਲੰਘੀ 10 ਜੁਲਾਈ 2026 ਨੂੰ ਕੌਂਸਲ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਹੋਈ ਸੀ। ਜਿਸ ਵਿਚ ਜਗਪਾਲ ਸਿੰਘ ਜੌਲੀ ਨੂੰ ਪ੍ਰਧਾਨ, ਦਲਜੀਤ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਹਰਜਿੰਦਰ ਸਿੰਘ ਛਿੱਬਰ ਨੂੰ ਵਾਈਸ ਪ੍ਰਧਾਨ ਬਣਾਇਆਗਿਆ ਸੀ।

ਅਜੀਤ ਡੈਸਕ 27-08-2026
ਮੋਰਿੰਡਾ, 26 ਅਗਸਤ (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਵਿਚ ਲੰਘੀ 10 ਜੁਲਾਈ 2026 ਨੂੰ ਕੌਂਸਲ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਹੋਈ ਸੀ। ਜਿਸ ਵਿਚ ਜਗਪਾਲ ਸਿੰਘ ਜੌਲੀ ਨੂੰ ਪ੍ਰਧਾਨ, ਦਲਜੀਤ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਹਰਜਿੰਦਰ ਸਿੰਘ ਛਿੱਬਰ ਨੂੰ ਵਾਈਸ ਪ੍ਰਧਾਨ ਬਣਾਇਆਗਿਆ ਸੀ। ਕੌਂਸਲ ਦੀ ਹੋਈ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਲੋਂ ਵਿਰੋਧ ਵੀ ਜਤਾਇਆ ਗਿਆ ਸੀ, ਪਰ ਪ੍ਰਸ਼ਾਸਨ ਵਲੋਂ ਇਸ ਚੋਣ ਨੂੰ ਯੋਗ ਕਰਾਰ ਦੇ ਦਿੱਤਾ ਗਿਆ ਸੀ ਤੇ ਪ੍ਰਧਾਨ ਦੀ ਅਸਾਮੀ ਨੂੰ ਵੀ ਗਜਟ ਕਰ ਦਿੱਤਾ ਗਿਆ ਸੀ। ਨਗਰ ਕੌਂਸਲ ਦੀ ਨਵੀਂ ਬਣੀ ਟੀਮ ਵਲੋਂ ਵਿਕਾਸ ਕਾਰਜਾਂ ਸਬੰਧੀ ਕੌਂਸਲ ਦੀਆਂ ਤਿੰਨ ਮੀਟਿੰਗਾਂ ਵੀ ਕਰ ਲਈਆਂ ਗਈਆਂ ਸਨ ਪਰ ਵਿਰੋਧੀ ਕਾਂਗਰਸੀ ਪਾਰਟੀ ਦੇ ਕੌਂਸਲਰਾਂ ਨੇ ਮਾਣਯੋਗ ਹਾਈਕੋਰਟ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਬਾਕੀ ਅਹੁਦਿਆਂ ਨੂੰ ਚੁਣੌਤੀ ਦਿੰਦਿਆਂ ਕੇਸ ਪਾ ਦਿੱਤਾ ਸੀ। ਜਿਸ ਤੇ ਮਾਣਯੋਗ ਹਾਈਕੋਰਟ ਵਲੋਂ ਤਿੰਨੇ ਅਹੁਦੇਦਾਰਾਂ ਦੀਆਂ ਤਾਕਤਾਂ ਖੋਹ ਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪ ਦਿੱਤੀਆਂ ਗਈਆਂ ਸਨ। ਕਾਂਗਰਸ ਪਾਰਟੀ ਦੇ ਕੌਂਸਲਰਾਂ ਵਲੋਂ ਚੋਣ ਪ੍ਰਕਿਰਿਆ ਸਬੰਧੀ ਕੁੱਝ ਵੀਡੀਓਜ਼ ਮਾਣਯੋਗ ਅਦਾਲਤ ਵਿਚ ਪੇਸ਼ ਕੀਤੀਆਂ ਸਨ। ਦੋਨਾਂ ਧਿਰਾਂ ਵਲੋਂ ਫ਼ੋਨ ’ਤੇ ਬਣਾਈਆਂ ਗਈਆਂ ਆਪਣੀਆਂ ਆਪਣੀਆਂ ਮੌਕੇ ਦੀਆਂ ਵੀਡੀਓਜ਼ ਅਦਾਲਤ ਵਿਚ ਪੇਸ਼ ਕੀਤੀਆਂ। ਜਿਸ ਤੇ ਇਹਨਾਂ ਵੀਡੀਓਜ਼ ਦੀ ਪੜਤਾਲ ਕਰਨ ਲਈ ਮਾਣਯੋਗ ਅਦਾਲਤ ਵਲੋਂ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਸੀ ਅਤੇ ਮਾਣਯੋਗ ਅਦਾਲਤ ਵਲੋਂ ਮਿਤੀ 26 ਅਗਸਤ 2026 ਦੀ ਤਰੀਕ ਦੇ ਦਿੱਤੀ ਗਈ। ਪ੍ਰੰਤੂ ਅੱਜ ਫੋਰੈਂਸਿਕ ਲੈਬ ਵਲੋਂ ਮਾਣਯੋਗ ਅਦਾਲਤ ਵਿਚ ਇਹਨਾਂ ਵੀਡੀਓਜ਼ ਦੀ ਘੋਖ ਕਰਨ ਲਈ ਇੱਕ ਮਹੀਨੇ ਦਾ ਹੋਰ ਸਮਾਂ ਅਦਾਲਤ ਕੋਲੋਂ ਮੰਗਿਆ ਤਾਂ ਮਾਣਯੋਗ ਅਦਾਲਤ ਨੇ ਦੁਬਾਰਾ 14 ਅਕਤੂਬਰ 2026 ਦੀ ਤਰੀਕ ਦੇ ਦਿੱਤੀ। ਹੁਣ ਮੋਰਿੰਡਾ ਦੀ ਪ੍ਰਧਾਨਗੀ ਨੂੰ ਲੈ ਕੇ ਮੋਰਿੰਡਾ ਵਾਸੀਆਂ ਚ ਕਾਫੀ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਮੋਰਿੰਡਾ ਦੇ ਵਿਕਾਸ ਕਾਰਜਾਂ ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਸਬੰਧ ਵਿਚ ਜਦੋਂ ਐਸ.ਡੀ.ਐਮ. ਮੋਰਿੰਡਾ ਚੇਤਨ ਬੰਗੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 9 ਕੌਂਸਲਰਾਂ ਵਲੋਂ ਅਜੇ ਤੱਕ ਸਹੁੰ ਨਹੀਂ ਚੁੱਕੀ ਗਈ। ਜਦੋਂ ਤੱਕ ਕੋਈ ਕੌਂਸਲਰ ਸਹੁੰ ਨਾ ਚੁੱਕੇ ਤਾਂ ਉਹ ਅਧਿਕਾਰਤ ਤੌਰ ਤੇ ਕੌਂਸਲਰ ਦੀ ਡਿਊਟੀ ਨਹੀਂ ਨਿਭਾ ਸਕਦਾ। ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਇਹ ਰੇੜਕਾ ਖਤਮ ਹੋਵੇਗਾ ਤੇ ਮੋਰਿੰਡਾ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਲਈ ਕਿਸਨੂੰ ਤਾਕਤਾਂ ਮਿਲਣਗੀਆਂ।
ਪਿਛਲੀ ਖ਼ਬਰ ਸਿੱਖਿਆ ਮੰਤਰੀ ਦੇ ਆਪਣੇ ਜ਼ਿਲ੍ਹੇ ’ਚ ਬੀ. ਪੀ. ਈ. ਓ. ਦੀਆਂ ਸਾਰੀਆਂ ਅਸਾਮੀਆਂ ਖ਼ਾਲੀ-ਆਗੂ ਅਗਲੀ ਖ਼ਬਰ ਜਥੇਦਾਰ ਢਾਹੇ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।