29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ਸਰਕਾਰ ਦੇ ਦਫ਼ਤਰਾਂ ’ਚ ਨਹੀਂ ਹੋ ਰਹੇ ਕੋਈ ਕੰਮ, ਲੋਕੀਂ ਹੋ ਰਹੇ ਖੱਜਲ ਖ਼ੁਆਰ

ਮੋਰਿੰਡਾ, 28 ਅਗਸਤ (ਤਰਲੋਚਨ ਸਿੰਘ ਕੰਗ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਲਗਪਗ ਸਾਰੇ ਹੀ ਦਫ਼ਤਰਾਂ ਵਿਚ ਲੋਕਾਂ ਦੇ ਕੰਮ ਕਾਰ ਨਹੀਂ ਹੋ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਹਾਦਰ ਸਿੰਘ ਢੰਗਰਾਲੀ, ਸੁਖਦੀਪ ਸਿੰਘ ਭੰਗੂ, ਬਲਦੀਪ ਸਿੰਘ ਸੰਗਤਪੁਰਾ, ਜਰਨੈਲ ਸਿੰਘ ਸਰਹਾਣਾ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਨਾ ਹੋਣ ਕਾਰਨ ਲੋਕੀ ਬਹੁਤ ਪ੍ਰੇਸ਼ਾਨ ਹਨ।

ਅਜੀਤ ਡੈਸਕ 29-08-2026
ਮੋਰਿੰਡਾ, 28 ਅਗਸਤ (ਤਰਲੋਚਨ ਸਿੰਘ ਕੰਗ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਲਗਪਗ ਸਾਰੇ ਹੀ ਦਫ਼ਤਰਾਂ ਵਿਚ ਲੋਕਾਂ ਦੇ ਕੰਮ ਕਾਰ ਨਹੀਂ ਹੋ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਹਾਦਰ ਸਿੰਘ ਢੰਗਰਾਲੀ, ਸੁਖਦੀਪ ਸਿੰਘ ਭੰਗੂ, ਬਲਦੀਪ ਸਿੰਘ ਸੰਗਤਪੁਰਾ, ਜਰਨੈਲ ਸਿੰਘ ਸਰਹਾਣਾ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਨਾ ਹੋਣ ਕਾਰਨ ਲੋਕੀ ਬਹੁਤ ਪ੍ਰੇਸ਼ਾਨ ਹਨ। ਕਦੇ ਮੁਲਾਜ਼ਮ ਕਲਮ ਛੋੜ ਹੜ੍ਹਤਾਲ ਕਰ ਦਿੰਦੇ ਹਨ, ਕਦੇ ਰੋਸ ਧਰਨੇ ਲਗਾ ਦਿੰਦੇ ਹਨ, ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮ ਅਕਸਰ ਹੀ ਧਰਨੇ ਤੇ ਬੈਠੇ ਰਹਿੰਦੇ ਹਨ। ਬੜੀ ਮੁਸ਼ਕਿਲਾਂ ਨਾਲ ਸਫ਼ਾਈ ਸੇਵਕਾਂ ਦੀ ਹੜਤਾਲ ਖੁੱਲੀ ਸੀ, ਹੁਣ ਬਾਕੀ ਦਫ਼ਤਰਾਂ ਵਾਲੇ ਵੀ ਹੜਤਾਲਾਂ ਕਰਕੇ ਸਰਕਾਰ ਤੇ ਦਬਾਅ ਬਣਾ ਰਹੇ ਹਨ। ਸ੍ਰੀ ਚਲਾਕੀ ਨੇ ਕਿਹਾ ਕਿ ਨਾ ਤਾਂ ਸਰਕਾਰ ਮੁਲਾਜਮਾਂ ਨਾਲ ਬੈਠ ਕੇ ਕੋਈ ਠੋਸ ਕਦਮ ਚੁੱਕਦੀ ਹੈ ਤੇ ਨਾ ਹੀ ਦਫਤਰਾਂ ਵਿਚ ਕੰਮ ਕਾਜ ਚੱਲ ਰਹੇ ਹਨ। ਪੰਜਾਬ ਸਰਕਾਰ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੀ ਹਰ ਇੱਕ ਤਰਾਂ ਦੀ ਸਹੂਲਤ ਮਿਲੇਗੀ। ਪੰਜਾਬ ਸਰਕਾਰ ਵਲੋਂ ਦੋ ਸਾਲ ਪਹਿਲਾਂ ਬਹੁਤ ਇਸ਼ਤਿਹਾਰਬਾਜੀ ਕੀਤੀ ਗਈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਦਫਤਰਾਂ ਵਿਚ ਧੱਕੇ ਨਹੀਂ ਖਾਣੇ ਪੈਣਗੇ, ਸਰਕਾਰ ਦੇ ਮੁਲਾਜ਼ਮ ਉਹਨਾਂ ਦੇ ਘਰ ਕੰਮ ਕਰਨ ਲਈ ਆਉਣਗੇ। ਪ੍ਰੰਤੂ ਘਰ ਕੰਮ ਕਰਨ ਤਾਂ ਕਿਸ ਨੇ ਆਉਣਾ ਸੀ, ਉਲਟਾ ਸਰਕਾਰੀ ਦਫ਼ਤਰਾਂ ’ਚ ਵੀ ਜਾਂ ਤਾਂ ਸਰਕਾਰੀ ਮੁਲਾਜਮ ਹਾਜ਼ਰ ਨਹੀਂ ਮਿਲਦੇ, ਜੇਕਰ ਮਿਲਦੇ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ ਸਮੂਹਿਕ ਤੌਰ ’ਤੇ ਕਲਮ ਛੋੜ ਹੜਤਾਲ ਕੀਤੀ ਹੋਈ ਹੈ। ਕੋਈ ਇਲਾਕੇ ਦੇ ਪਿੰਡਾਂ ਵ ਿਚ ਵਿਕਾਸ ਨਹੀਂ ਹੋ ਰਿਹਾ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਇਸ ਸਰਕਾਰ ਵਲੋਂ ਇਸ਼ਤਿਹਾਰਬਾਜੀ ਤੇ ਖਰਚਾ ਜਿਆਦਾ ਕੀਤਾ ਜਾ ਰਿਹਾ ਹੈ, ਪਰ ਹਕੀਕਤ ਵਿਚ ਕੰਮ ਘੱਟ ਹੋ ਰਿਹਾ ਹੈ। ਕਿਸਾਨ ਆਗੂਆਂ ਦੀ ਮੰਗ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਅਫ਼ਸਰਸ਼ਾਹੀ ’ਤੇ ਕਾਬੂ ਪਾਵੇ ਨਹੀਂ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ।
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਮਾਨੀਟਰ ਵਲੋਂ ਕੁਸ਼ਟ ਆਸ਼ਰਮਾਂ ਦਾ ਦੌਰਾ ਅਗਲੀ ਖ਼ਬਰ ਵਿਧਾਇਕ ਐਡਵੋਕੇਟ ਚੱਢਾ ਵਲੋਂ ਕਰੂਰਾ ਟੱਪਰੀਆਂ ਦੇ ਵਿਕਾਸ ਲਈ 5 ਲੱਖ ਦੀ ਗ੍ਰਾਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।