05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬੇਕਾਬੂ ਹੋਏ ਟਿੱਪਰ ਨੇ ਕੀਤਾ ਪੀ . ਐੱਸ . ਪੀ . ਸੀ . ਐੱਲ . ਦਾ ਵੱਡਾ ਨੁਕਸਾਨ , 10 ਬਿਜਲੀ ਦੇ ਖੰਭੇ ਤੇ ਤਾਰਾਂ ਤੋੜੀਆਂ ਪੁਲਿਸ ਵਲੋਂ ਕਾਰਵਾਈ ਸ਼ੁਰੂ

ਮੋਰਿੰਡਾ, 4 ਸਤੰਬਰ (ਤਰਲੋਚਨ ਸਿੰਘ ਕੰਗ)-ਅੱਜ ਲਗਭਗ ਤੜਕੇ ਸਾਢੇ 4 ਵਜੇ ਇੱਕ ਰੇਤੇ ਬਜਰੀ ਆਦਿ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਖੰਭਿਆਂ ਵਿਚ ਜਾ ਵੱਜਾ ਅਤੇ 10 ਖੰਭੇ ਤੇ ਇੱਕ ਟਰਾਂਸਫਾਰਮਰ ਦਾ ਸਟਰਕਚਰ ਤੋੜ ਦਿੱਤਾ। ਜਿਸ ਨਾਲ ਸਾਰਾ ਦਿਨ ਬਿਜਲੀ ਪ੍ਰਭਾਵਿਤ ਰਹੀ।

ਅਜੀਤ ਡੈਸਕ 05-09-2026
ਮੋਰਿੰਡਾ, 4 ਸਤੰਬਰ (ਤਰਲੋਚਨ ਸਿੰਘ ਕੰਗ)-ਅੱਜ ਲਗਭਗ ਤੜਕੇ ਸਾਢੇ 4 ਵਜੇ ਇੱਕ ਰੇਤੇ ਬਜਰੀ ਆਦਿ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਖੰਭਿਆਂ ਵਿਚ ਜਾ ਵੱਜਾ ਅਤੇ 10 ਖੰਭੇ ਤੇ ਇੱਕ ਟਰਾਂਸਫਾਰਮਰ ਦਾ ਸਟਰਕਚਰ ਤੋੜ ਦਿੱਤਾ। ਜਿਸ ਨਾਲ ਸਾਰਾ ਦਿਨ ਬਿਜਲੀ ਪ੍ਰਭਾਵਿਤ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ.ਈ. ਪਾਰੁਲ ਨੇ ਦੱਸਿਆ ਕਿ ਅੱਜ ਸਵੇਰੇ ਮੈਨੂੰ ਲਗਭਗ ਪੌਣੇ 5 ਵਜੇ ਦੇ ਕਰੀਬ ਸਾਡੇ ਕੰਪਲੇਂਟ ਵਾਲੇ ਕਰਮਚਾਰੀਆਂ ਦਾ ਫੋਨ ਆਇਆ ਕਿ ਇੱਕ ਟਿੱਪਰ ਵਾਲੇ ਨੇ ਬਿਜਲੀ ਦੇ ਲਗਭਗ 10 ਪੋਲ ਤੋੜ ਦਿੱਤੇ। ਉਹਨਾਂ ਦੱਸਿਆ ਕਿ ਟਿੱਪਰ ਵਾਲਾ ਨਸ਼ੇ ਦੀ ਹਾਲਤ ਵਿਚ ਲੱਗਦਾ ਸੀ ਅਤੇ ਟਰੱਕ ਨੂੰ ਕਦੇ ਸੜਕ ਵਿਚਾਲੇ ਤੇ ਕਦੇ ਸੜਕ ਕਿਨਾਰੇ ਕਰਦਾ ਰਿਹਾ, ਜਿਸ ਨਾਲ ਵਾਰੀ ਵਾਰੀ ਖੰਭੇ ਟੁੱਟਦੇ ਰਹੇ। ਉਪਰੰਤ ਉਹ ਮੌਕੇ ਤੋਂ ਆਪਣਾ ਟਿੱਪਰ ਭਜਾ ਕੇ ਲੈ ਗਿਆ। ਉਹਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦਾ ਲਗਭਗ 6 ਲੱਖ ਦੇ ਕਰੀਬ ਨੁਕਸਾਨ ਹੋ ਚੁੱਕਾ ਹੈ, ਬਾਕੀ ਜੋ ਬਿਜਲੀ ਦਾ ਰੈਵੇਨਿਊ ਆਉਣਾ ਸੀ, ਉਹ ਵੀ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਨੂੰ ਘਾਟਾ ਪਿਆ। ਉਹਨਾਂ ਦੱਸਿਆ ਕਿ 10 ਪੋਲ ਅਤੇ ਤਾਰਾਂ ਤੋਂ ਇਲਾਵਾ ਟਰਾਂਸਫਾਰਮਰ ਦਾ ਸਟਰਕਚਰ ਖੜਾ ਕਰਨ ਲਈ ਘੱਟੋ ਘੱਟ ਦੋ ਦਿਨ ਲੱਗਣੇ ਸਨ ਪ੍ਰੰਤੂ ਲੱਗਦਾ ਹੈ ਕਿ ਉਹਨਾਂ ਦਾ ਸਟਾਫ਼ ਅੱਜ ਹੀ ਰਾਤ ਤੱਕ ਬਿਜਲੀ ਬਹਾਲ ਕਰ ਦੇਵੇਗਾ। ਸ੍ਰੀ ਪਾਰੁਲ ਨੇ ਦੱਸਿਆ ਕਿ ਮਹਿਕਮੇ ਵਲੋਂ ਮੋਰਿੰਡਾ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਹੈ। ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਨਿੱਕੂ ਨੰਗਲ ਵਿਖੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਨਤਮਸਤਕ ਹੋਏ ਹਰਜੋਤ ਸਿੰਘ ਬੈਂਸ ਜਨਮ... ਅਗਲੀ ਖ਼ਬਰ 1.66 ਕਰੋੜ ਰੁ . ਦੇ ਨਵੀਨੀਕਰਨ ਮਗਰੋਂ ਵੀ ਮੁਬਾਰਿਕਪੁਰ ਰੇਲਵੇ ਅੰਡਰਪਾਥ ਪਾਣੀ ’ ਚ ਡੁੱਬਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।