06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜੇ.ਈ. ਅਨਿਲ ਕੁਮਾਰ ਦੀ ਬਦਲੀ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ

ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਜੇ. ਈ.

ਬਦਲੀ ਰੱਦ ਨਾ ਹੋਈ ਤਾਂ 7 ਸਤੰਬਰ ਤੋਂ ਕੰਮ ਦਾ ਪੂਰਨ ਬਾਈਕਾਟ ਕਰਨ ਦੀ ਚਿਤਾਵਨੀ 06-09-2026
ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਜੇ.ਈ. ਅਨਿਲ ਕੁਮਾਰ ਦੀ ਰੋਪੜ ਸਬ-ਡਿਵੀਜ਼ਨ ਤੋਂ ਸਿਟੀ ਮੋਰਿੰਡਾ ਵਿਖੇ ਕੀਤੀ ਬਦਲੀ ਦੇ ਵਿਰੋਧ ਵਿਚ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਸਬੰਧਿਤ ਜਥੇਬੰਦੀਆਂ ਦੀ ਅਗਵਾਈ ਹੇਠ ਸਬ-ਡਿਵੀਜ਼ਨ ਰੋਪੜ ਦੇ ਮੁਲਾਜ਼ਮਾਂ ਨੇ ਬਦਲੀ ਨੂੰ ਰੱਦ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਈ.ਬੀ. ਇੰਪਲਾਈ ਫੈਡਰੇਸ਼ਨ ਏਟਕ ਦੇ ਪ੍ਰਧਾਨ ਕਰਮ ਸਿੰਘ ਅਤੇ ਆਈ.ਟੀ.ਆਈ. ਇੰਪਲਾਈ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਅਨਿਲ ਕੁਮਾਰ ਦੀ ਬਦਲੀ ਮੋਰਿੰਡਾ ਵਿਚ ਮੁਲਾਜ਼ਮਾਂ ਦੀ ਘਾਟ ਦਾ ਹਵਾਲਾ ਦੇ ਕੇ ਕੀਤੀ ਗਈ ਹੈ, ਪਰ ਰੋਪੜ ਸਬ-ਡਿਵੀਜ਼ਨ ਵਿਚ ਵੀ ਸਟਾਫ਼ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਰੋਪੜ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰਾਂ ਸਮੇਤ ਜ਼ਿਲ੍ਹਾ ਹੈੱਡਕੁਆਰਟਰ ਦੀ ਬਿਜਲੀ ਸਪਲਾਈ ਨੂੰ ਨਿਰਵਿਘਨ ਚਲਾਉਣ ਵਿਚ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਉਪ ਮੁੱਖ ਇੰਜੀਨੀਅਰ, ਸੰਚਾਲਨ ਹਲਕਾ ਰੋਪੜ ਤੋਂ ਮੰਗ ਕੀਤੀ ਕਿ ਜੇਈ ਅਨਿਲ ਕੁਮਾਰ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਦਲੀ ਰੱਦ ਨਾ ਕੀਤੀ ਗਈ ਤਾਂ 7 ਸਤੰਬਰ 2026 ਤੋਂ ਰੋਪੜ ਸਬ-ਡਿਵੀਜ਼ਨ ਦੇ ਮੁਲਾਜ਼ਮ ਪੂਰਨ ਤੌਰ ’ਤੇ ਕੰਮ ਦਾ ਬਾਈਕਾਟ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਾਰਨ ਬਿਜਲੀ ਸਪਲਾਈ ਜਾਂ ਹੋਰ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੀ.ਐੱਸ.ਪੀ.ਸੀ.ਐਲ. ਮੈਨੇਜਮੈਂਟ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਅਨਿਲ ਕੁਮਾਰ ਜੇ.ਈ., ਪੁਨੀਤ ਕੁਮਾਰ ਜੇਈ, ਰਵਿੰਦਰ ਸਿੰਘ ਲਾਈਨਮੈਨ, ਰਾਮ ਸਿੰਘ ਲਾਈਨਮੈਨ, ਗੁਰਜੀਤ ਸਿੰਘ ਲਾਈਨਮੈਨ, ਅਮਰੀਕ ਸਿੰਘ ਲਾਈਨਮੈਨ, ਗੁਰਮੁਖ ਸਿੰਘ ਸਹਾਇਕ ਲਾਈਨਮੈਨ ਅਤੇ ਮਨਪ੍ਰੀਤ ਸਿੰਘ ਸਹਾਇਕ ਲਾਈਨਮੈਨ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਹਿਮਾਚਲ ਦੀਆਂ ਫੈਕਟਰੀਆਂ ਦੇ ਕਚਰੇ ਦਾ ਸਤਲੁਜ ’ ਚ ਆਉਣ ਤੋਂ ਬਾਅਦ ਮਾਮਲਾ ਭਖਿਆ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ ਵਿਚ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।