05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਜਰਾ ਦੇ ਅਜੈਵੀਰ ਸਿੰਘ ਨੇ ਕੀਤਾ ਪਹਿਲਾ ਸਥਾਨ ਹਾਸਿਲ ਭੂਰੀਵਾਲੇ ਗਰੀਬਦਾਸੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੰਗਲ ਵਲੋਂ ਖੇਡਾਂ ’ਚ ਲਿਆ ਸੀ ਭਾਗ

ਨੂਰਪੁਰ ਬੇਦੀ, 4 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਭਰਤਗੜ੍ਹ ਵਿਖੇ ਪਾਵਰ ਲਿਫ਼ਟਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਪਾਵਰ ਲਿਫ਼ਟਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੰਗਲ ਦੇ ਵਿਦਿਆਰਥੀ ਅਤੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਹਮਣ ਮਾਜਰਾ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਖੇਪੜ ਦੇ ਹੋਣਹਾਰ ਸਪੁੱਤਰ ਅਜੈਵੀਰ ਸਿੰਘ ਨੇ ਪਾਵਰ ਲਿਫ਼ਟਿੰਗ ਅੰਡਰ 17 ਪਲਸ 93 ਵਰਗ ਵਿਚ ਧੂੰਆਂਧਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ’ਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ।

ਖੇਡਾਂ ਦੌਰਾਨ ਮੈਡਲ ਪ੍ਰਾਪਤ ਕਰਨ ਮੌਕੇ ਅਜੈਵੀਰ ਸਿੰਘ। ਤਸਵੀਰ: ਵਿੰਦਰਪਾਲ ਝਾਂਡੀਆਂ। 05-10-2026
ਨੂਰਪੁਰ ਬੇਦੀ, 4 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਭਰਤਗੜ੍ਹ ਵਿਖੇ ਪਾਵਰ ਲਿਫ਼ਟਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਪਾਵਰ ਲਿਫ਼ਟਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੰਗਲ ਦੇ ਵਿਦਿਆਰਥੀ ਅਤੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਹਮਣ ਮਾਜਰਾ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਖੇਪੜ ਦੇ ਹੋਣਹਾਰ ਸਪੁੱਤਰ ਅਜੈਵੀਰ ਸਿੰਘ ਨੇ ਪਾਵਰ ਲਿਫ਼ਟਿੰਗ ਅੰਡਰ 17 ਪਲਸ 93 ਵਰਗ ਵਿਚ ਧੂੰਆਂਧਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ’ਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ। ਖਿਡਾਰੀ ਅਜੈਵੀਰ ਸਿੰਘ ਨੇ ਇਹ ਮਾਣਮੱਤੀ ਉਪਲਬਧੀ ਨਾਲ ਆਪਣੇ ਮਾਤਾ ਪਿਤਾ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਮਾਣ ਵਧਾਇਆ ਹੈ। ਇਸ ਖਿਡਾਰੀ ਨੇ ਇਨ੍ਹਾਂ ਮੁਕਾਬਲਿਆਂ ਵਿਚ ਆਪਣੇ ਉਕਤ ਸਕੂਲ ਵਲੋਂ ਭਾਗ ਲਿਆ ਸੀ। ਇਸ ਪ੍ਰਾਪਤੀ ਨੂੰ ਲੈ ਕੇ ਸਕੂਲ ਅਤੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ। ਇੱਥੇ ਦੱਸਦੀਏ ਕਿ ਖਿਡਾਰੀ ਅਜੈਵੀਰ ਸਿੰਘ ਇਸ ਤੋਂ ਪਹਿਲਾ 70 ਵੀਆਂ ਸਕੂਲ ਖੇਡਾਂ ਤਹਿਤ ਹੋਏ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਵੀ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ। ਜਿਸ ਕਰਕੇ ਖਿਡਾਰੀ ਅਜੈਵੀਰ ਸਿੰਘ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਹੋਈ ਸੀ। ਜਿਸ ਵਿਚ ਭਾਗ ਲੈਣ ਲਈ ਨਵੰਬਰ ਮਹੀਨੇ ਵਿਚ ਮੋਹਾਲੀ ਵਿਖੇ ਜਾਵੇਗਾ। ਖਿਡਾਰੀ ਅਜੈਵੀਰ ਸਿੰਘ ਤੋ ਰਾਜ ਪੱਧਰੀ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਦੀ ਆਸ ਹੈ। ਅਜੈਵੀਰ ਸਿੰਘ ਦੇ ਪਿਤਾ ਸਾਬਕਾ ਸਰਪੰਚ ਨਰਿੰਦਰ ਸਿੰਘ ਖੇਪੜ ਬਾਹਮਣ ਮਾਜਰਾ ਨੇ ਆਪਣੇ ਪੁੱਤਰ ਦੀ ਦੂਜੀ ਵਾਰ ਇਸ ਮਾਣ ਮੱਤੀਂ ਪ੍ਰਾਪਤੀ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਰਾਜ ਪੱਧਰੀ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਅਜੈਵੀਰ ਸਿੰਘ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਟਿੱਬਾ ਨੰਗਲ ਦੇ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ਼ ਅਤੇ ਪਿੰਡ ਬਾਹਮਣ ਮਾਜਰਾ ਦੇ ਮੋਹਤਬਰਾਂ ਨੇ ਅਜੈਵੀਰ ਸਿੰਘ ਨੂੰ ਮੁੜ ਫਿਰ ਪ੍ਰਾਪਤ ਕੀਤੀ ਮਾਣਮੱਤੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਰਾਜ ਪੱਧਰੀ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ।
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਾਲਾਂ ਪੁਰਾਣੀ ਮੰਗ ਹੋਈ ਪੂਰੀ ਅਗਲੀ ਖ਼ਬਰ ਸੱਭਿਆਚਾਰਕ ਅਤੇ ਐਜੂਕੇਸ਼ਨ ਪਾਰਕ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।