18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

-ਮਾਮਲਾ ਪਿਛਲੇ ਦਿਨੀਂ ਪ੍ਰਾਪਰਟੀ ਦੇ ਵਿਵਾਦ ਵਿਚ ਗੋਲੀ ਚੱਲਣ ਦਾ- ਮੋਰਿੰਡਾ ਪੁਲਿਸ ਵਲੋਂ ਕੌਂਸਲਰ ਤੇ ਪ੍ਰਾਪਰਟੀ ਡੀਲਰ ’ ਤੇ ਮੁਕੱਦਮਾ ਦਰਜ

ਮੋਰਿੰਡਾ, 17 ਅਕਤੂਬਰ (ਤਰਲੋਚਨ ਸਿੰਘ ਕੰਗ)-ਬੀਤੇ ਦਿਨ ਸਰਹਿੰਦ-ਸਮਰਾਲਾ ਬਾਈਪਾਸ ’ਤੇ ਬਣੇ ਓਵਰ ਬ੍ਰਿਜ ਨੇੜੇ ਵਸੀ ਇੱਕ ਕਲੋਨੀ ਦੇ ਮਾਲਕਾਂ ਵਿਚਕਾਰ ਪ੍ਰਾਪਰਟੀ ਦੇ ਲੈਣ-ਦੇਣ ਨੂੰ ਲੈ ਕੇਹੋਏ ਝਗੜੇ ਦੌਰਾਨ ਗੋਲੀ ਚੱਲ ਗਈ ਸੀ, ਜਿਸ ਵਿਚ ਪ੍ਰੀਤ ਵਾਸੀ ਖਰੜ ਨਾਂਅ ਦਾ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ ਤੇ ਉਹ ਜੇਰੇ ਇਲਾਜ ਹੋਣ ਕਾਰਨ ਮਿਤੀ 15 ਅਕਤੂਬਰ 2026 ਨੂੰ ਪੁਲਿਸ ਨੇ ਉਸ ਦੇ ਬਿਆਨ ਲੈ ਕੇ ਦੂਜੀ ਧਿਰ ਕੌਂਸਲਰ ਤੇ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਬਾਜਵਾ, ਰਾਣਾ ਵਾਸੀ ਨਗਾਵਾਂ ਤੋਂ ਇਲਾਵਾ ਦੋ ਅਣਪਛਾਤਿਆਂ ’ਤੇ ਕਰੌਸ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੋਰਿੰਡਾ ਸ਼ਹਿਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਮਿਤੀ 14 ਅਕਤੂਬਰ 2026 ਨੂੰ ਮੋਰਿੰਡਾ ਤੋਂ ਕੌਂਸਲਰ ਮਨਦੀਪ ਸਿੰਘ ਬਾਜਵਾ ਵਲੋਂ ਮੋਰਿੰਡਾ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਉਸੇ ਸ਼ਿਕਾਇਤ ਦੇ ਆਧਾਰ ’ਤੇ ਮੋਰਿੰਡਾ ਪੁਲਿਸ ਵਲੋਂ ਪ੍ਰੀਤ ਵਾਸੀ ਖਰੜ ਤੇ ਉਨ੍ਹਾਂ ਦੇ ਸਾਥੀਆਂ ਤੇ ਮੁਕੱਦਮਾ ਦਰਜ ਕਰ ਲਿਆ ਸੀ।

ਅਜੀਤ ਡੈਸਕ 18-10-2026
ਮੋਰਿੰਡਾ, 17 ਅਕਤੂਬਰ (ਤਰਲੋਚਨ ਸਿੰਘ ਕੰਗ)-ਬੀਤੇ ਦਿਨ ਸਰਹਿੰਦ-ਸਮਰਾਲਾ ਬਾਈਪਾਸ ’ਤੇ ਬਣੇ ਓਵਰ ਬ੍ਰਿਜ ਨੇੜੇ ਵਸੀ ਇੱਕ ਕਲੋਨੀ ਦੇ ਮਾਲਕਾਂ ਵਿਚਕਾਰ ਪ੍ਰਾਪਰਟੀ ਦੇ ਲੈਣ-ਦੇਣ ਨੂੰ ਲੈ ਕੇਹੋਏ ਝਗੜੇ ਦੌਰਾਨ ਗੋਲੀ ਚੱਲ ਗਈ ਸੀ, ਜਿਸ ਵਿਚ ਪ੍ਰੀਤ ਵਾਸੀ ਖਰੜ ਨਾਂਅ ਦਾ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ ਤੇ ਉਹ ਜੇਰੇ ਇਲਾਜ ਹੋਣ ਕਾਰਨ ਮਿਤੀ 15 ਅਕਤੂਬਰ 2026 ਨੂੰ ਪੁਲਿਸ ਨੇ ਉਸ ਦੇ ਬਿਆਨ ਲੈ ਕੇ ਦੂਜੀ ਧਿਰ ਕੌਂਸਲਰ ਤੇ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਬਾਜਵਾ, ਰਾਣਾ ਵਾਸੀ ਨਗਾਵਾਂ ਤੋਂ ਇਲਾਵਾ ਦੋ ਅਣਪਛਾਤਿਆਂ ’ਤੇ ਕਰੌਸ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੋਰਿੰਡਾ ਸ਼ਹਿਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਮਿਤੀ 14 ਅਕਤੂਬਰ 2026 ਨੂੰ ਮੋਰਿੰਡਾ ਤੋਂ ਕੌਂਸਲਰ ਮਨਦੀਪ ਸਿੰਘ ਬਾਜਵਾ ਵਲੋਂ ਮੋਰਿੰਡਾ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਉਸੇ ਸ਼ਿਕਾਇਤ ਦੇ ਆਧਾਰ ’ਤੇ ਮੋਰਿੰਡਾ ਪੁਲਿਸ ਵਲੋਂ ਪ੍ਰੀਤ ਵਾਸੀ ਖਰੜ ਤੇ ਉਨ੍ਹਾਂ ਦੇ ਸਾਥੀਆਂ ਤੇ ਮੁਕੱਦਮਾ ਦਰਜ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪ੍ਰੀਤ ਵਾਸੀ ਖਰੜ ਜਿਸਦੇ ਮੋਢੇ ਵਿਚ ਗੋਲੀ ਲੱਗੀ ਹੋਈ ਹੈ, ਉਸਨੇ ਮਨਦੀਪ ਸਿੰਘ ਬਾਜਵਾ, ਰਾਣਾ ਵਾਸੀ ਨਗਾਵਾਂ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਦੀ ਸ਼ਿਕਾਇਤ ਕੀਤੀ, ਜਿਸ ਤੇ ਮੋਰਿੰਡਾ ਪੁਲਿਸ ਨੇ ਡੀਡੀਆਰ ਕੱਟ ਕੇ ਮਨਦੀਪ ਸਿੰਘ ਬਾਜਵਾ ਵਾਸੀ ਮੋਰਿੰਡਾ, ਰਾਣਾ ਵਾਸੀ ਨਗਾਵਾਂ ਅਤੇ ਦੋ ਅਣਪਛਾਤਿਆਂ ਤੇ ਕਰੌਸ ਪਰਚਾ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਆਜ਼ਮਪੁਰ ਦੀ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ ਅਗਲੀ ਖ਼ਬਰ ਐੱਨ . ਜੀ . ਓ . ਸੰਚਾਲਕ ਖ਼ਿਲਾਫ਼ ਢਾਈ ਲੱਖ ਰੁਪਏ ਲੈਣ ਸੰਬੰਧੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।