21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਮੀਰੋਵਾਲ ਵਿਖੇ ਝੱਜ ਬਲਾਕ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ

ਨੂਰਪੁਰ ਬੇਦੀ, 20 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਰੋੜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਮੀਰੋਵਾਲ ਵਿਖੇ ਕਰਵਾਏ ਗਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਨਾਲ ਬੱਚਿਆਂ ਦੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ।

ਅਜੀਤ ਡੈਸਕ 21-11-2026
ਨੂਰਪੁਰ ਬੇਦੀ, 20 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਰੋੜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਮੀਰੋਵਾਲ ਵਿਖੇ ਕਰਵਾਏ ਗਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਨਾਲ ਬੱਚਿਆਂ ਦੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ। ਮੁਕਾਬਲਿਆਂ ਦੇ ਮੁੱਖ ਕਨਵੀਨਰ ਸੈਂਟਰ ਹੈੱਡ ਟੀਚਰ ਬਾਬਾ ਚੰਨਣ ਸਿੰਘ ਨੇ ਦੱਸਿਆ ਕਿ ਪਹਿਲਾ ਵਰਗ ਸੁੰਦਰ ਲਿਖਾਈ ਵਿਚ ਗੁਰਸਹਿਜ ਕਲਵਾਂ, ਬਾਲ ਗੀਤ ਵਿਚ ਤਮੰਨਾ ਨੂਰਪੁਰ ਬੇਦੀ, ਕਵਿਤਾ ਵਿਚ ਰੀਆ ਖੇੜਾ ਸੈਂਟਰ, ਪਹਾੜੇ ਵਿਚ ਦੀਸ਼ਾ ਚੰਦੇਲ ਝੱਜ ਵਿਚ ਜੇਤੂ ਰਹੇ। ਇਸੇ ਤਰ੍ਹਾਂ ਵਰਗ ਦੂਜੇ ਵਿਚ ਸੁੰਦਰ ਲਿਖਾਈ ਵਿਚ ਸੁਖਦੀਪ ਕੌਰ ਮੁਕਾਰੀ, ਬੈੱਸਟ ਆਫ਼ ਵੈਸਟ ਵਿਚ ਕਲਵਾਂ ਤੇ ਸਮੀਰੋਵਾਲ ਨੇ ਜਿੱਤ ਹਾਸਿਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸੁੰਦਰ ਤਗਮਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੀ. ਐੱਚ. ਟੀ. ਚੰਨਣ ਸਿੰਘ, ਰਾਕੇਸ਼ ਭੰਡਾਰੀ, ਸੰਗੀਤਾ ਭੰਡਾਰੀ, ਅਮਰਜੀਤ ਸਿੰਘ ਗਿੱਲ, ਹਰਦੀਪ ਸਿੰਘ, ਲਖਵਿੰਦਰ ਸਿੰਘ ਜ਼ਿਲ੍ਹਾ ਕੁਆਰਡੀਨੇਟਰ, ਹਰਜੀਤ ਸੈਣੀ, ਅਮਰਜੀਤ ਸੈਣੀ, ਗੁਰਪ੍ਰੀਤ ਗਿੱਲ, ਜਸਵੀਰ ਸਿੰਘ ਡੂਮੇਵਾਲ, ਜਸਵਿੰਦਰ ਸਿੱਧੂ, ਰਾਜਿੰਦਰ ਵਿਸ਼ਨੂੰ, ਸੰਜੀਵ ਕੁਮਾਰ, ਜਸਵੀਰ ਸਿੰਘ ਥਾਣਾ, ਸੋਹਣ ਲਾਲ, ਗੁਰਦਰਸ਼ਨ ਸਿੰਘ, ਪ੍ਰਭਦੀਪ ਕੌਰ, ਜਸਵੀਰ ਕੌਰ, ਰਾਜੀਵ ਲੂੰਬਾ, ਸੁਖਵੀਰ ਸਿੰਘ, ਜਰਨੈਲ ਸਿੰਘ, ਤਨਿਸ਼, ਬਲਵਿੰਦਰ ਸਿੰਘ, ਰਾਜਨਪ੍ਰੀਤ ਕੌਰ, ਪ੍ਰਦੀਪ ਕੌਰ, ਨਵਜੋਤ ਕੌਰ, ਕਮਲੇਸ਼ ਕੁਮਾਰੀ, ਰਾਜਵੰਤ ਕੌਰ, ਮਨਪ੍ਰੀਤ ਕੌਰ, ਰਣਵੀਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੰਤਿਮ ਸੰਸਕਾਰ ਮੌਕੇ ਮੰਤਰੀ ਬੈਂਸ ਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਡਾ . ਸੁਭਾਸ਼ ਸ਼ਰਮਾ ਸਮੇਤ ਵੱਖ - ਵੱਖ ਸ਼ਖ਼ਸੀਅਤਾਂ ਹੋ... ਅਗਲੀ ਖ਼ਬਰ ਹਰੀਪੁਰ ਬੱਸ ਸਟੈਂਡ ਨੇੜੇ 15 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ 350 ਮੀਟਰ ਲੰਬੀ ਡਰੇਨ, ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।