09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਸਾ: ਵਿਧਾਇਕ ਮੰਨਾ ਸਮੇਤ ਵੱਖ-ਵੱਖ ਆਗੂਆਂ ਨੇ 'ਰਾਜਨ' ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 31-01-2026
ਬਾਬਾ ਬਕਾਲਾ ਸਾਹਿਬ, 30 ਜਨਵਰੀ (ਅਜੀਤ ਬਿਊਰੋ)-ਬਾਬਾ ਬਕਾਲਾ ਸਾਹਿਬ ਤੋਂ ਰੋਜ਼ਾਨਾ ਅਜੀਤ ਦੇ ਪ੍ਰਤੀਨਿਧ ਸ਼ੇਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲਾ ਅਤੇ ਸਾਬਕਾ ਸੰਮਤੀ ਮੈਂਬਰ ਤੇਜਿੰਦਰ ਸਿੰਘ ਅਠੌਲਾ ਦੇ ਵੱਡੇ ਭਰਾਤਾ ਜੋਗਿੰਦਰ ਸਿੰਘ ਅਠੌਲਾ ਸਪੁੱਤਰ ਸਵਰਗੀ ਸ. ਪਿ੍ਥੀਪਾਲ ਸਿੰਘ ਅਠੌਲਾ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਗ੍ਰਹਿ ਵਿਖੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਸ਼ਖ਼ਸੀਅਤਾਂ ਵਲੋਂ ਪੁੱਜਕੇ 'ਰਾਜਨ' ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ. ਟੀ. ਓ., ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪਿ੍ੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਕਰਨੈਲ ਸਿੰਘ ਰੰਧਾਵਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮਾ: ਮਨਜੀਤ ਸਿੰਘ ਕੰਬੋ, ਨਵਦੀਪ ਸਿੰਘ ਬਦੇਸ਼ਾ, ਚੇਅਰਮੈਨ ਗੁਰਵਿੰਦਰ ਸਿੰਘ ਖੱਬੇ ਰਾਜਪੂਤਾਂ, ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਦਿਲਬਾਗ ਸਿੰਘ ਬਾਜਵਾ, ਨਿਸ਼ਾਨ ਸਿੰਘ ਗੋਲਡੀ, ਡਿੱਪੀ ਮੀਆਂਵਿੰਡ, ਹਰਜਿੰਦਰ ਸਿੰਘ ਗੋਲ਼੍ਹਣ, ਬਲਵਿੰਦਰ ਸਿੰਘ ਭੁੱਲਰ, ਪੱਤਰਕਾਰ ਹਰਜਿੰਦਰ ਸਿੰਘ ਕਲੇਰ, ਰਣਜੀਤ ਸਿੰਘ ਸੰਧੂ, ਸਤਨਾਮ ਸਿੰਘ ਨੌਰੰਗਪੁਰੀ, ਲੱਖਾ ਸਿੰਘ ਅਜ਼ਾਦ, ਡਾ: ਸਰਬਜੀਤ ਸਿੰਘ ਬਿੱਲਾ, ਦਲਬੀਰ ਸਿੰਘ ਬੁਤਾਲਾ, ਡਾ: ਬਲਕਾਰ ਸਿੰਘ, ਡਾ: ਸੁਖਚੈਨ ਸਿੰਘ, ਡਾ: ਸੁਖਪਾਲ ਸਿੰਘ ਰਤਨ, ਰਵੀ ਟਪਿਆਲਾ ਅਤੇ ਹੋਰਨਾਂ ਨੇ ਘਰ ਪੱੁਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਜ਼ਮੀਨ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਹੋ ਰਹੀ ਹੈ ਮਜ਼ਬੂਤ-ਜੋਧਬੀਰ ਜੋਧਾ <br/> ਅਗਲੀ ਖ਼ਬਰ ਅਗਾਮੀ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਵੇਖਣ ਲਈ ਪੰਜਾਬੀ ਉਤਾਵਲੇ-ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।