09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਸਰਕਾਰ ਬਜਟ ਸ਼ੈਸਨ 'ਚ ਸ਼ਾਮਿਲ ਹੋਣ ਦੀ ਦੇਵੇ ਇਜਾਜ਼ਤ-ਭਾਈ ਜੋਧਬੀਰ ਸਿੰਘ <br/>

ਅਜੀਤ ਡੈਸਕ 31-01-2026
ਬਾਬਾ ਬਕਾਲਾ ਸਾਹਿਬ, 30 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਜੋਧਬੀਰ ਸਿੰਘ ਜੱਲੂਪੁਰ ਖੈੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ 20 ਲੱਖ ਵੋਟਰਾਂ ਦੀਆਂ ਆਸਾ 'ਤੇ ਪਾਣੀ ਫੇਰ ਰਹੀ ਹੈ | ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਭਾਈ ਅੰਮਿ੍ਤਪਾਲ ਸਿੰਘ ਸੈਸ਼ਨ ਜਾਣ ਤੇ ਨਾ ਹੀ ਪੰਜਾਬ ਦੇ ਮੁੱਦੇ ਚੁੱਕ ਸਕਣ 4 ਲੱਖ ਵੋਟਾਂ ਲੈ ਕੇ ਜਿੱਤੇ ਹੋਏ ਐੱਮ. ਪੀ. ਨਾਲ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਜੇ ਸਰਕਾਰ ਚੁਣੇ ਹੋਏ ਐੱਮ. ਪੀ. ਨੂੰ ਜੇਲ੍ਹ ਵਿਚ ਡੱਕ ਸਕਦੀ ਹੈ ਤਾਂ ਆਮ ਲੋਕ ਇਸ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ | ਭਾਈ ਅੰਮਿ੍ਤਪਾਲ ਸਿੰਘ ਦੀ ਆਵਾਜ ਨੂੰ ਦਬਾਇਆ ਜਾ ਰਿਹਾ ਹੈ ਜਿਸ ਦੀ ਆਵਾਜ ਨਾਲ ਪੰਜਾਬ ਦੇ ਹਜ਼ਾਰਾ ਨੌਜਵਾਨਾਂ ਨੇ ਨਸੇ ਦਾ ਤਿਆਗ ਕੀਤਾ ਅਤੇ ਸਿੱਖੀ ਸਰੂਪ ਧਾਰਨ ਕੀਤਾ ਸੀ | ਉੱਧਰ ਬਾਰਾਮੁੱਲਾ ਤੋ ਐੱਮ.ਪੀ. ਰਾਸਿਦ ਇੰਜੀਨੀਅਰ ਨੂੰ 5 ਵਾਰ ਪੈਰੋਲ ਮਿਲ ਚੁੱਕੀ ਹੈ ਦੂਸਰੇ ਪਾਸੇ ਭਾਈ ਸਾਹਿਬ 'ਤੇ ਵਾਰ-ਵਾਰ ਐੱਨ. ਐੱਸ. ਏ. ਵਿਚ ਵਾਧਾ ਕੀਤਾ ਜਾ ਰਿਹਾ ਹੈ | ਭਾਈ ਜੋਧਬੀਰ ਸਿੰਘ ਜੱਲੂਪੁਰ ਖੈੜਾ ਨੇ ਕਿਹਾ ਕਿ ਇਕ ਹੀ ਦੇਸ਼ ਵਿਚ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਛਲੇ ਡੇਢ ਸਾਲ ਤੋਂ ਫੰਡਾਂ 'ਤੇ ਰੋਕ ਹਲਕੇ ਦੇ ਕੰਮ ਕਾਜ ਸਭ ਬੰਦ ਪਏ ਹੋਏ ਨੇ ਸਰਕਾਰ ਨੂੰ ਅਪੀਲ ਕਰਦੇ ਹਾਂ ਭਾਈ ਸਾਹਿਬ ਨੂੰ ਜਲਦ ਤੋਂ ਜਲਦ ਬਜਟ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਪੈਰੋਲ ਦਿੱਤੀ ਜਾਵੇ |

ਪਿਛਲੀ ਖ਼ਬਰ ਥਰੈਸ਼ਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਮਾਰਕੀਟ ਕਮੇਟੀ ਨੇ ਮਦਦ ਲਈ ਦਿੱਤਾ ਚੈੱਕ <br/> ਅਗਲੀ ਖ਼ਬਰ ਜ਼ਮੀਨ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਹੋ ਰਹੀ ਹੈ ਮਜ਼ਬੂਤ-ਜੋਧਬੀਰ ਜੋਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।