09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਥਰੈਸ਼ਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਮਾਰਕੀਟ ਕਮੇਟੀ ਨੇ ਮਦਦ ਲਈ ਦਿੱਤਾ ਚੈੱਕ <br/>

ਅਜੀਤ ਡੈਸਕ 31-01-2026
ਅਟਾਰੀ, 30 ਜਨਵਰੀ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਸਰਹੱਦੀ ਪਿੰਡ ਮਹਾਵਾ ਦੇ ਥਰੈਸ਼ਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਮਦਦ ਲਈ 24 ਹਜਾਰ ਰੁਪਏ ਦਾ ਚੈੱਕ ਦਿੱਤਾ ਗਿਆ | ਮਾਰਕੀਟ ਕਮੇਟੀ ਅਟਾਰੀ ਦੇ ਚੇਅਰਮੈਨ ਸੀਮਾ ਸੋਢੀ ਅਤੇ ਸਰਪੰਚ ਨਾਮਧਾਰੀ ਗੁਰਚਰਨ ਸਿੰਘ ਵਾਸੀ ਪਿੰਡ ਮਹਾਵਾ ਨੇ ਗੱਲਬਾਤ ਕਰਦੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸੰਬੰਧਿਤ ਕੁਲਵੰਤ ਸਿੰਘ ਪਸ਼ੂਆਂ ਦਾ ਚਾਰਾ ਕੁਤਰ ਰਿਹਾ ਸੀ, ਜਿਸ ਦੌਰਾਨ ਉਸ ਦਾ ਹੱਥ ਟੋਕੇ ਵਿਚ ਆ ਕੇ ਉਂਗਲਾਂ ਕੱਟੀਆਂ ਗਈਆਂ ਸਨ, ਉਸ ਦੀ ਮਦਦ ਲਈ 24 ਹਜਾਰ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਤਾਂ ਕਿ ਉਹ ਕੋਈ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ | ਦਾਣਾ ਮੰਡੀ ਅਟਾਰੀ ਦੇ ਸਕੱਤਰ ਨਵਦੀਪ ਕੌਰ ਨੇ ਕਿਹਾ ਕਿ ਥਰੈਸ਼ਰ ਹਾਦਸਿਆਂ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ ਗਿਆ ਹੈ | ਇਸ ਮੌਕੇ ਦਾਣਾ ਮੰਡੀ ਅਟਾਰੀ ਦੇ ਇੰਸਪੈਕਟਰ ਨੀਰਜ ਸ਼ਰਮਾ, ਮੈਡਮ ਪੂਨਮ ਲਿਖਾਰੀ ਅਤੇ ਚਰਨਜੀਤ ਸਿੰਘ ਸਟਾਫ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਰਵਾਇਆ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ <br... ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਸਰਕਾਰ ਬਜਟ ਸ਼ੈਸਨ 'ਚ ਸ਼ਾਮਿਲ ਹੋਣ ਦੀ ਦੇਵੇ ਇਜਾਜ਼ਤ-ਭਾਈ ਜੋਧਬੀਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।