ਚੇਤਨਪੁਰਾ, 13 ਫਰਵਰੀ (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਵਾਇਆ ਫਤਿਹਗੜ੍ਹ ਚੂੜੀਆਂ ਅੰਮਿ੍ਤਸਰ ਸੜਕ 'ਤੇ ਕੁਝ ਖਸਤਾ ਹਾਲਤ ਕਾਰਨ ਟਿੱਪਰ ਦੇ ਪਲਟ ਜਾਣ ਦੀ ਖਬਰ ਹੈ | ਟਿੱਪਰ ਦੇ ਡਰਾਈਵਰ ਮਨਦੀਪ ਸਿੰਘ ਪਿੰਡ ਲਕਸ਼ਰੀ ਨੰਗਲ ਨੇ ਦੱਸਿਆ ਕਿ ਉਹ ਟਿੱਪਰ ਪੀ ਬੀ-06 ਵੀ. 5923 'ਤੇੇ ਮਿਟੀ ਲੈ ਕੇ ਅੰਮਿ੍ਤਸਰ ਬਾਈਪਾਸ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਸੜਕ ਉੱਪਰ ਭਰੇ ਪਏ ਖੱਡਿਆਂ ਕਾਰਨ ਟਿੱਪਰ ਦਾ ਸੰਤੁਲਨ ਵਿਗੜਨ ਕਾਰਨ ਉਹ ਸੜਕ ਤੋਂ ਹੇਠਾਂ ਪਲਟ ਗਿਆ, ਸਿੱਟੇ ਵਜੋਂ ਟਰੱਕ ਡਰਾਈਵਰ ਮਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ |