13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜੇਕਰ ਪ੍ਰਸ਼ਾਸਨ ਨੇ ਆਰ. ਐੱਮ. ਪੀ. ਡਾਕਟਰਾਂ ਖ਼ਿਲਾਫ਼ ਨਾਜਾਇਜ਼ ਕਾਰਵਾਈ ਕੀਤੀ ਤਾਂ ਦੇਵਾਂਗੇ ਮੂੰਹ ਤੋੜਵਾਂ ਜਵਾਬ-ਡਾ. ਮਹਿੰਦਰ ਸਿੰਘ ਸੋਹਲ

ਅਜੀਤ ਡੈਸਕ 21-02-2026
ਅਜਨਾਲਾ, 20 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ: ਇਕਬਾਲ ਸਿੰਘ ਚੇਤਨਪੁਰਾ ਅਤੇ ਜੋਗਿੰਦਰ ਮਸੀਹ ਦੀ ਸਾਂਝੀ ਅਗਵਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਐਕਟਿੰਗ ਅਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਵਲੋਂ ਬਲਾਕ ਅਜਨਾਲਾ ਨਾਲ ਸੰਬੰਧਿਤ ਏਰੀਆ ਪ੍ਰਧਾਨਾਂ ਦੀ ਸੂਚੀ ਦਾ ਐਲਾਨ ਕੀਤਾ ਅਤੇ ਨਵ ਨਿਯੁਕਤ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਉਤਸਾਹਿਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਐਕਟਿੰਗ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਨੇ ਕਿਹਾ ਕਿ ਪ੍ਰਸ਼ਾਸਨ ਕੋਝੀਆਂ ਚਾਲਾਂ ਚੱਲ ਕੇ ਆਰ. ਐੱਮ. ਪੀ. ਡਾਕਟਰਾਂ ਦਾ ਉਜਾੜਾ ਕਰਨ ਤੇ ਤੁਲਿਆ ਹੋਇਆ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਆਰ. ਐੱਮ. ਪੀ. ਡਾਕਟਰ ਖ਼ਿਲਾਫ਼ ਜਾਣਬੁੱਝ ਕੇ ਨਾਜਾਇਜ਼ ਕਾਰਵਾਈ ਕੀਤੀ ਗਈ ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ | ਉਨ੍ਹਾਂ ਆਰ. ਐੱਮ. ਪੀ. ਡਾਕਟਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸਾਫ ਸੁਥਰੀ ਪ੍ਰੈਕਟਿਸ ਹੀ ਕਰਨ ਅਤੇ ਕੋਈ ਵੀ ਸਮਾਜ ਵਿਰੋਧੀ ਕੰਮ ਨਾ ਕੀਤਾ ਜਾਵੇ | ਪ੍ਰਧਾਨ ਡਾ: ਸੋਹਲ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਆਰ. ਐੱਮ. ਪੀ. ਡਾਕਟਰ ਸਮਾਜ ਵਿਰੋਧੀ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ |
ਇਸ ਮੌਕੇ ਬਲਾਕ ਪ੍ਰਧਾਨ ਡਾ: ਇਕਬਾਲ ਸਿੰਘ ਚੇਤਨਪੁਰਾ, ਪਿ੍ਥੀਪਾਲ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਲਖਬੀਰ ਸਿੰਘ, ਸ਼ਿਵਚਰਨਜੀਤ ਸਿੰਘ, ਹੀਰਾ ਮਸੀਹ, ਅੰਸ਼ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਮਪ੍ਰੀਤ ਸਿੰਘ ਭੱਟੀ, ਸੁਖਵਿੰਦਰ ਕੌਰ, ਰੂਬਲਪ੍ਰੀਤ ਕੌਰ, ਸਾਜਨ ਅਰੋੜਾ, ਮਨਜੀਤ ਸਿੰਘ, ਬਲਵੰਤ ਸਿੰਘ, ਪਿ੍ੰਸਦੀਪ ਸਿੰਘ, ਸੰਦੀਪ ਸਿੰਘ ਅਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਵਹੀਰ ਪ੍ਰਤੀ ਪੰਜਾਬ ਦੇ ਲੋਕਾਂ ਵਿਚ ਭਾਰੀ ਉਤਸ਼ਾਹ-ਜਸਕਰਨ ਸਿੰਘ ਰਿਆੜ ਅਗਲੀ ਖ਼ਬਰ ਹੜ੍ਹ ਪੀੜਤਾਂ ਨਾਲ ਸਾਹਨੀ ਨੇ ਕੱਟਿਆ ਜਨਮ ਦਿਨ ਦਾ ਕੇਕ, ਨਸ਼ਾ ਨਸਲਾਂ ਬਰਬਾਦ ਕਰ ਦਿੰਦਾ ਹੈ-ਸਾਹਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।