13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਖ਼ਾਲਸਾ ਵਹੀਰ ਪ੍ਰਤੀ ਪੰਜਾਬ ਦੇ ਲੋਕਾਂ ਵਿਚ ਭਾਰੀ ਉਤਸ਼ਾਹ-ਜਸਕਰਨ ਸਿੰਘ ਰਿਆੜ

ਅਜੀਤ ਡੈਸਕ 21-02-2026
• ਕਿਹਾ, ਭਾਈ ਅੰਮਿ੍ਤਪਾਲ ਸਿੰਘ ਨੂੰ ਸਾਰਾ ਪੰਜਾਬ ਬਹੁਤ ਪਿਆਰ ਕਰਦਾ ਹੈ
ਅਜਨਾਲਾ, 20 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੱਢੀ ਜਾ ਰਹੀ ਖਾਲਸਾ ਵਹੀਰ ਪ੍ਰਤੀ ਪੰਜਾਬ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ ਅਤੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਜਸਕਰਨ ਸਿੰਘ ਰਿਆੜ ਨੇ ਦੱਸਿਆ ਕਿ ਖਾਲਸਾ ਵਹੀਰ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਵੇਗੀ, ਜਿਸ ਦਾ ਰਾਤ ਦਾ ਪੜਾਅ ਮੁਦਕੀ ਵਿਖੇ ਹੋਵੇਗਾ ਅਤੇ ਅਗਲੇ ਦਿਨ 26 ਫਰਵਰੀ ਨੂੰ ਸ਼ਾਮ ਤੱਕ ਖਾਲਸਾ ਵਹੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗੀ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਰੋਕਣ ਅਤੇ ਗੁਰੂ ਨਾਲ ਜੋੜਨ ਦੀ ਮੁਹਿੰਮ ਜੋ ਭਾਈ ਅੰਮਿ੍ਤਪਾਲ ਸਿੰਘ ਨੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਸ਼ੁਰੂ ਕੀਤੀ ਸੀ, ਉਸਨੂੰ ਅੱਗੇ ਤੋਰਨ ਲਈ ਇਹ ਖਾਲਸਾ ਵਹੀਰ ਕੱਡੀ ਜਾ ਰਹੀ ਹੈ | ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੋਣ ਦੇ ਕਾਰਨ ਵੱਡੀ ਗਿਣਤੀ ਵਿਚ ਸੰਗਤ ਦੇ ਪਹੁੰਚਣ ਦੀ ਉਮੀਦ ਜਤਾਉਂਦਿਆਂ ਪ੍ਰਧਾਨ ਜਸਕਰਨ ਸਿੰਘ ਰਿਆੜ ਨੇ ਦੱਸਿਆ ਕਿ ਸੰਗਤਾਂ ਲਈ ਪਾਰਕਿੰਗ ਤੋਂ ਲੈ ਕੇ ਲੰਗਰ ਅਤੇ ਰਾਤ ਨੂੰ ਠਹਿਰਨ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨੂੰ ਕਰਨਾ ਨਾ ਪਵੇ | ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਬਾਰੇ ਪੰਜਾਬ ਸਰਕਾਰ ਵਲੋਂ ਅਦਾਲਤ ਨੂੰ ਹਿੱਟ ਲਿਸਟ ਦਾ ਹਵਾਲਾ ਦੇਣ ਬਾਰੇ ਵਿਚਾਰ ਪ੍ਰਗਟ ਕਰਦਿਆਂ ਪ੍ਰਧਾਨ ਜਸਕਰਨ ਸਿੰਘ ਰਿਆੜ ਨੇ ਕਿਹਾ ਕਿ ਸਰਕਾਰਾਂ ਹਰ ਵਾਰ ਦੀ ਤਰ੍ਹਾਂ ਇਸੇ ਗੱਲ੍ਹ ਦਾ ਹਵਾਲਾ ਤਾਂ ਦਿੰਦੀਆਂ ਹਨ ਪਰ ਇਸ ਕੋਰੇ ਝੂਠ ਦਾ ਅਜੇ ਤੱਕ ਕੋਈ ਸਬੂਤ ਨਹੀਂ ਦੇ ਸਕੀਆਂ ਕਿ ਭਾਈ ਅੰਮਿ੍ਤਪਾਲ ਸਿੰਘ ਦਾ ਇਸ ਹਿੱਟ ਲਿਸਟ ਵਾਲਿਆਂ ਨਾਲ ਕੋਈ ਵੀ ਸੰਬੰਧ ਹੈ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਸਾਰਾ ਪੰਜਾਬ ਬਹੁਤ ਪਿਆਰ ਕਰਦਾ ਹੈ ਅਤੇ ਲੋਕ ਸੱਚ ਤੋਂ ਜਾਣੂ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਮੌਕੇ ਦੀ ਸਰਕਾਰ ਨੂੰ ਤਕੜਾ ਜਵਾਬ ਦੇਣਗੇ ਤਾਂ ਜੋ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਦਬਾਇਆ ਨਾ ਜਾ ਸਕੇ |
ਪਿਛਲੀ ਖ਼ਬਰ ਸਾ. ਚੇਅਰਮੈਨ ਹਨੀ ਸੰਗਤਪੁਰਾ ਨਮਿਤ ਪਾਠ ਦਾ ਭੋਗ ਭਲਕੇ ਅਗਲੀ ਖ਼ਬਰ ਜੇਕਰ ਪ੍ਰਸ਼ਾਸਨ ਨੇ ਆਰ. ਐੱਮ. ਪੀ. ਡਾਕਟਰਾਂ ਖ਼ਿਲਾਫ਼ ਨਾਜਾਇਜ਼ ਕਾਰਵਾਈ ਕੀਤੀ ਤਾਂ ਦੇਵਾਂਗੇ ਮੂੰਹ ਤੋੜਵਾਂ ਜਵਾਬ-ਡਾ. ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।