ਰਾਮ ਤੀਰਥ, 28 ਫਰਵਰੀ (ਧਰਵਿੰਦਰ ਸਿੰਘ ਔਲਖ)-ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਵਿਖੇ ਵਿਦਿਆਰਥੀਆਂ ਅਤੇ ਸਟਾਫ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਯੋਗਾ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ ਬੀ.ਐੱਡ. ਡਿਗਰੀ ਕਾਲਜ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਵਰਕਸ਼ਾਪ ਦੀ ਅਗਵਾਈ ਪ੍ਰਸਿੱਧ ਯੋਗਾ ਟ੍ਰੇਨਰ ਸੁਨੀਤਾ ਮਹਾਜਨ (ਸੈਂਟਰਲ ਜ਼ਿਲ੍ਹਾ ਮੰਤਰੀ) ਵੱਲੋਂ ਕੀਤੀ ਗਈ | ਉਨ੍ਹਾਂ ਦੇ ਨਾਲ ਭਗਵਾਨ ਸਿੰਘ ਸਿੱਖਿਅਕ, ਉਜਾਲਾ ਸਹਿ-ਸਿੱਖਿਅਕ, ਸਾਦਕ ਸਹਿ-ਸਿੱਖਿਅਕ ਅਤੇ ਮੋਨਾ ਸਹਿ-ਸਿੱਖਿਅਕ ਨੇ ਵੀ ਯੋਗ ਸੈਸ਼ਨ ਵਿੱਚ ਸਹਿਯੋਗ ਦਿੱਤਾ | ਟ੍ਰੇਨਰ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਤਣਾਅ ਰਹਿਤ ਜੀਵਨ, ਮਾਨਸਿਕ ਸ਼ਾਂਤੀ ਅਤੇ ਤੰਦਰੁਸਤ ਜੀਵਨ ਸ਼ੈਲੀ ਦੀ ਮਜ਼ਬੂਤ ਬੁਨਿਆਦ ਹੈ | ਵਿਦਿਆਰਥੀਆਂ ਨੇ ਯੋਗ ਆਸਨਾਂ ਦੀ ਪ੍ਰੈਕਟਿਸ ਕਰਦਿਆਂ ਯੋਗ ਦੇ ਲਾਭਾਂ ਨੂੰ ਅਮਲੀ ਤੌਰ 'ਤੇ ਸਮਝਿਆ | ਅੰਤ ਵਿੱਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ ਜੀਵਨ ਜੋਤੀ ਸਿਡਾਨਾ ਅਤੇ ਨਰਸਿੰਗ ਕਾਲਜ ਦੇ ਪਿ੍ੰਸੀਪਲ ਡਾ. ਦਰਸ਼ਨ ਸੋਹੀ ਵਲੋਂ ਯੋਗਾ ਟ੍ਰੇਨਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ 'ਤੇ ਪ੍ਰੋ. ਗੁਰਸੇਵਕ ਸਿੰਘ ਭੁੱਲਰ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਨਵਨੀਤ ਕੌਰ, ਮੈਡਮ ਅਮਨਪ੍ਰੀਤ ਕੌਰ ਸਮੇਤ ਸੰਸਥਾ ਦਾ ਸਮੂਹ ਸਟਾਫ ਮੌਜੂਦ ਸੀ | ਵਰਕਸ਼ਾਪ ਦਾ ਸਮਾਪਨ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ |