ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਹਲਵਾਈ ਅਤੇ ਬੇਕਰੀ ਯੂਨੀਅਨ ਅਜਨਾਲਾ ਦੀ ਅਹਿਮ ਮੀਟਿੰਗ ਸੀਨੀਅਰ ਆਗੂ ਬਾਬਾ ਬਿੱਲੂ ਸ਼ਾਹ ਅਤੇ ਵਿਪਣ ਖੱਤਰੀ ਦੀ ਸਾਂਝੀ ਅਗਵਾਈ ਹੇਠ ਹੋਈ, ਜਿਸ ਵਿਚ ਦੋਵਾਂ ਯੂਨੀਅਨਾਂ ਦੇ ਆਗੂਆਂ ਵਲੋਂ ਹੋਲੇ ਮੁਹੱਲੇ ਮੌਕੇ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਬਿੱਲੂ ਸ਼ਾਹ ਅਤੇ ਵਿਪਨ ਖੱਤਰੀ ਨੇ ਦੱਸਿਆ ਕਿ ਹਰ ਸਾਲ ਹੀ ਵੱਡੀ ਗਿਣਤੀ ਵਿਚ ਸੰਗਤਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਂਦੀਆਂ ਹਨ, ਇਸ ਲਈ ਅੱਜ ਦੀ ਮੀਟਿੰਗ ਦੌਰਾਨ 3 ਅਤੇ 4 ਮਾਰਚ ਨੂੰ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਹਲਵਾਈ ਅਤੇ ਬੇਕਰੀ ਯੂਨੀਅਨ ਤੋਂ ਇਲਾਵਾ ਪਹਿਲਾਂ ਹੀ ਅਜਨਾਲਾ ਸ਼ਹਿਰ ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦੇ ਚਲਦਿਆਂ ਹੁਣ 3 ਅਤੇ 4 ਮਾਰਚ ਨੂੰ ਅਜਨਾਲਾ ਦੇ ਸਮੁੱਚੇ ਬਾਜ਼ਾਰ ਬੰਦ ਰਹਿਣਗੇ | ਇਸ ਮੌਕੇ ਬਾਬਾ ਬਿੱਲੂ ਸ਼ਾਹ ਅਤੇ ਵਿਪਨ ਖੱਤਰੀ ਤੋਂ ਇਲਾਵਾ ਕੁਲਦੀਪ ਕੁਮਾਰ, ਅਰੁਣ ਸਰੀਨ, ਸੁਨੀਲ ਮਦਾਨ, ਕੁਨਾਲ ਅਰੋੜਾ, ਪ੍ਰਵੇਸ਼ ਕੁਮਾਰ, ਰਾਮ ਕਿ੍ਸ਼ਨ, ਕੁਲਦੀਪ ਕਾਲਾ, ਰਘਬੀਰ, ਸ਼ਿੰਦਾ ਚੋਪੜਾ, ਹੈਪੀ ਅਰੋੜਾ, ਸੁਰੇਸ਼, ਦੀਪਾ ਹਲਵਾਈ, ਜਗਨਨਾਥ, ਲੱਕੀ, ਰਕੇਸ਼ ਕੁਮਾਰ, ਓਮ ਬੀਕਾਨੇਰ ਵਾਲੇ ਅਤੇ ਪਿੰਕੀ ਬੇਕਰੀ ਵਾਲੇ ਆਦਿ ਹਾਜ਼ਰ ਸਨ |