25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਹਾਂਰਿਸ਼ੀ ਭਗਵਾਨ ਵਾਲਮੀਕਿ ਗੁਰੂ ਗਿਆਨ ਨਾਥ ਸੇਵਾ ਸੁਸਾਇਟੀ ਨੇ ਦਵਿੰਦਰ ਸਿੰਘ ਸਹੋਤਾ ਨੂੰ ਚੇਅਰਮੈਨ ਪੰਜਾਬ ਕੀਤਾ ਨਿਯੁਕਤ <br/>

ਅਜੀਤ ਡੈਸਕ 04-03-2026
ਜੰਡਿਆਲਾ ਗੁਰੂ, 3 ਮਾਰਚ (ਹਰਜਿੰਦਰ ਸਿੰਘ ਕਲੇਰ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਗੁਰੂ ਗਿਆਨ ਨਾਥ ਸੇਵਾ ਸੁਸਾਇਟੀ ਪੰਜਾਬ ਵਲੋਂ ਪਿੰਡ ਗਹਿਰੀ ਮੰਡੀ ਵਿਖੇ ਇਕ ਮੀਟਿੰਗ ਕੀਤੀ ਗਈ | ਇਹ ਮੀਟਿੰਗ ਸੰਸਥਾ ਦੇ ਮੁੱਖ ਸੰਚਾਲਕ ਬਾਬਾ ਹਰਦੇਵ ਨਾਥ ਸ਼ੇਰਗਿੱਲ ਦੀ ਅਗਵਾਈ ਅਤੇ ਕੌਮੀ ਚੇਅਰਮੈਨ ਪੰਜਾਬ ਗੁਰਭੇਜ ਸਿੰਘ ਗੋਪਾਲਾ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਦੌਰਾਨ ਦਵਿੰਦਰ ਸਿੰਘ ਸਹੋਤਾ ਨੂੰ ਸੰਸਥਾ ਦਾ ਚੇਅਰਮੈਨ ਪੰਜਾਬ ਨਿਯੁਕਤ ਕੀਤਾ ਗਿਆ | ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਹੋਤਾ ਨੇ ਸੰਸਥਾ ਲਈ ਕਾਬਿਲ-ਏ-ਤਾਰੀਫ਼ ਕੰਮ ਕੀਤਾ ਹੈ | ਉਨ੍ਹਾਂ ਦੀ ਲਗਨ ਅਤੇ ਸੇਵਾਵਾਂ ਨੂੰ ਦੇਖਦਿਆਂ ਕੌਮੀ ਚੇਅਰਮੈਨ ਗੁਰਭੇਜ ਸਿੰਘ ਗੋਪਾਲਾ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਅਤੇ ਮਾਣ ਬਖ਼ਸ਼ਿਆ | ਇਸ ਮੌਕੇ ਦਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਉਹ ਸੰਸਥਾ ਨਾਲ ਦਿਨ-ਰਾਤ ਇਮਾਨਦਾਰੀ ਨਾਲ ਕੰਮ ਕਰਨਗੇ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿਚ ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਭਲਾਈ ਲਈ ਹਰ ਵੇਲੇ ਤਤਪਰ ਰਹਿਣਗੇ | ਇਸ ਮੌਕੇ ਕੌਮੀ ਚੇਅਰਮੈਨ ਪੰਜਾਬ ਗੁਰਭੇਜ ਸਿੰਘ ਗੋਪਾਲਾ, ਯੂਥ ਚੇਅਰਮੈਨ ਪੰਜਾਬ ਜਸਮੀਤ ਸਿੰਘ ਗੋਲਾ ਪੰਡੋਰੀ, ਨਰਿੰਦਰ ਸਿੰਘ, ਮੁੱਖ ਸਲਾਹਕਾਰ ਚਰਨਜੀਤ ਸਿੰਘ, ਸਕੱਤਰ ਸੁਰਜੀਤ ਸਿੰਘ ਖਲੈਹਰਾ (ਪੀ. ਏ.), ਕੁਲਦੀਪ ਸਿੰਘ ਭੰਗਵਾ, ਜਸਬੀਰ ਸਿੰਘ ਵਡਾਲਾ ਜੌਹਲ, ਅੰਗਰੇਜ਼ ਸਿੰਘ ਮੋਟਾ, ਹਰਜੀਤ ਸਿੰਘ ਭੰਗਵਾ, ਹਰਜੀਤ ਸਿੰਘ ਗਹਿਰੀ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਖਡੂਰ ਸਾਹਿਬ, ਜਸਪਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿ੍ੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਲੀਡਰਸ਼ਿਪ ਐਕਸੀਲੈਂਸ ਇਨ ਫਿਊਚਰ-ਰੈਡੀ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਵਿਧਾਇਕ ਟੌਂਗ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਦੇ ਕਾਰਡ ਬਣਾਉਣ ਲਈ ਲਗਾਏ ਕੈਂਪ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।