25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਬਾ ਪੱਲ੍ਹਾ ਜੀ ਬੁਤਾਲਾ ਵਿਖੇ ਸਾਲਾਨਾ ਜੋੜ ਮੇਲੇ ਮੌਕੇ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 04-03-2026
ਬਾਬਾ ਬਕਾਲਾ ਸਾਹਿਬ, 3 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪ੍ਰਸਿੱਧ ਕਸਬੇ ਬੁਤਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ ਬੁਤਾਲਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬਾਬਾ ਪੱਲ੍ਹਾ ਜੀ ਨੂੰ ਨਿਵਾਜਣ ਦੀ ਯਾਦ ਵਿਚ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸਮਾਪਤ ਹੋ ਗਿਆ | ਪਹਿਲੇ ਦਿਨ 100 ਲੜੀਵਾਰ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਦਿਨ ਰਾਤ ਧਾਰਮਿਕ ਦੀਵਾਨ ਸਾਜਏ ਗਏ | ਅਗਲੇ ਦਿਨ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਵੱਖ-ਵੱਖ ਅਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਇਸੇ ਅਸਥਾਨ 'ਤੇ ਸਮਾਪਤ ਹੋਇਆ | ਸਮਾਪਤੀ ਮੌਕੇ ਦਾਣਾ ਮੰਡੀ ਬੁਤਾਲਾ ਵਿਖੇ ਖੁੱਲ੍ਹੇ ਪੰਡਾਲਾਂ 'ਚ ਗੁਰੂ ਪਿਆਰੀ ਸਮਾਜ ਸੇਵਕ ਸੰਸਥਾ ਬੁਤਾਲਾ ਵਲੋਂ 14 ਲੋੜਵੰਦ ਧੀਆਂ ਦੇ ਸ਼ੁੱਭ ਆਨੰਦ ਕਰਵਾਏ ਗਏ | ਇਸ ਮੌਕੇ ਗੁਰੂ ਪਿਆਰੀ ਸਮਾਜ ਸੇਵਕ ਸੰਸਥਾ ਬੁਤਾਲਾ ਦੇ ਮੁਖੀ ਤੇਜਵੰਤ ਸਿੰਘ ਬੱਲ, ਰਸੀਵਰ ਦਮਨਜੀਤ ਸਿੰਘ ਮੁੱਖ ਸੇਵਾਦਾਰ ਜੋੜ ਮੇਲਾ ਕਮੇਟੀ, ਗੁਰਦੇਵ ਸਿੰਘ ਬੱਲ, ਪ੍ਰਧਾਨ ਰਣਜੀਤ ਸਿੰਘ, ਜਥੇ. ਉਪਕਾਰ ਸਿੰਘ, ਹੈੱਡ ਗੰਥੀ ਬਾਬਾ ਬਲਜੀਤ ਸਿੰਘ, ਖਜਾਨਚੀ ਪਭਦਿਆਲ ਸਿੰਘ, ਮਾ. ਸਵਿੰਦਰ ਸਿੰਘ ਬੱਲ ਸਾ: ਸਰਪੰਚ, ਦਲਬੀਰ ਸਿੰਘ ਸੈਕਟਰੀ, ਬਲਵਿੰਦਰ ਸਿੰਘ ਸੇਠ, ਨੰਬਰਦਾਰ ਪਭਜੀਤ ਸਿੰਘ, ਸੈਕਟਰੀ ਤੇਜਵੰਤ ਸਿੰਘ ਬੱਲ, ਗੁਰਪ੍ਰੀਤ ਸਿੰਘ, ਗ੍ਰੰਥੀ ਭਾਈ ਬਲਜੀਤ ਸਿੰਘ ਨੇ ਸੁਭਾਗ ਜੋੜੀਆਂ ਨੂੰ ਅਸ਼ੀਰਵਾਦ ਦਿੱਤਾ |

ਪਿਛਲੀ ਖ਼ਬਰ ਬੀ. ਐੱਸ. ਐੱਫ. ਵਲੋਂ ਭਾਰਤ ਅੰਦਰ ਦਾਖਲ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਕਿਰਪਾਲ ਸਿੰਘ ਰੰਧਾਵਾ ਦੀ ਯਾਦ 'ਚ ਕਰਵਾਏ ਸੱਭਿਆਚਾਰਕ ਮੇਲੇ 'ਚ ਪੁੱਜੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।