25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬੀ. ਐੱਸ. ਐੱਫ. ਵਲੋਂ ਭਾਰਤ ਅੰਦਰ ਦਾਖਲ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ <br/>

ਅਜੀਤ ਡੈਸਕ 04-03-2026
ਅਟਾਰੀ, 3 ਮਾਰਚ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਤਾਇਨਾਤ ਬੀ. ਐੱਸ. ਐੱਫ. ਦੀ 181 ਬਟਾਲੀਅਨ ਵਲੋਂ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਗਿਆ | ਉਸ ਦੀ ਪਹਿਚਾਣ ਮੁਹੰਮਦ ਅਸ਼ਫਾਕ ਪੁੱਤਰ ਅਲੀ ਅਬਾਸ ਅਬੈਦ ਵਜੋਂ ਹੋਈ ਅਤੇ ਉਹ ਪਿੰਡ ਸ਼ਾਹ ਸਬਜ ਨੰਬਰ 2, ਅਲੀ ਗੁਲਾਲ ਪਾਰਕ ਮੁਰੀਦਕੇ, ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਦਾ ਰਹਿਣ ਵਾਲਾ ਹੈ | 46 ਸਾਲ ਦੇ ਮੁਹੰਮਦ ਅਸਫਾਕ ਕੋਲੋਂ ਇਕ ਮੋਬਾਈਲ, 3 ਪਾਕਿਸਤਾਨੀ ਸਿੰਮ, 8 ਹਜ਼ਾਰ ਰੁਪਏ ਪਾਕਿਸਤਾਨੀ ਕਰੰਸੀ, ਇਕ ਪਾਕਿਸਤਾਨੀ ਨਾਗਰਿਕ ਪਹਿਚਾਣ ਪੱਤਰ ਅਤੇ ਚਾਬੀਆਂ ਦਾ ਗੁੱਛਾ ਬਰਾਮਦ ਕੀਤਾ ਗਿਆ | ਬਾਰਡਰ ਅਬਜਰਵਰ ਪੋਸਟ ਰਾਜਾਤਾਲ ਵਿਖੇ ਡਿਊਟੀ ਦੇ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਜਦੋਂ ਕਣਕ ਦੇ ਖੇਤ ਵਿਚ ਹਿਲਜੁਲ ਮਹਿਸੂਸ ਹੋਈ ਤਾਂ ਉਹ ਚੌਕਸ ਹੋ ਗਏ ਅਤੇ ਸਰਹੱਦ ਪਾਰ ਤੋਂ ਆ ਰਹੇ ਨਾਗਰਿਕ ਨੂੰ ਰੁਕਣ ਲਈ ਕਿਹਾ ਤਾਂ ਮੁਹੰਮਦ ਅਸ਼ਫਾਕ ਜਦੋਂ ਨਹੀਂ ਰੁਕਿਆ ਤਾਂ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਘੇਰਾ ਪਾ ਕੇ ਉਸ ਨੂੰ ਫੜ ਲਿਆ ਗਿਆ | ਬੀ. ਓ. ਪੀ. ਰਾਜਾਤਾਲ ਵਿਖੇ ਤਾਇਨਾਤ ਸਹਾਇਕ ਕੰਪਨੀ ਕਮਾਂਡਰ ਰਾਕੇਸ਼ ਨੇਗੀ ਵਲੋਂ ਇਕ ਪੱਤਰ ਜਾਰੀ ਕਰਕੇ ਉਕਤ ਪਾਕਿਸਤਾਨੀ ਨਾਗਰਿਕ ਅਤੇ ਉਸ ਪਾਸੋਂ ਬਰਾਮਦ ਹੋਏ ਸਾਮਾਨ ਨੂੰ ਪੁਲਿਸ ਥਾਣਾ ਘਰਿੰਡਾ ਨੂੰ ਸੌਂਪ ਦਿੱਤਾ ਗਿਆ | ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੀ ਪੁਲਿਸ ਚੌਂਕੀ ਰਾਜਾਤਾਲ ਦੇ ਇੰਚਾਰਜ ਦਵਿੰਦਰਪਾਲ ਸਿੰਘ ਵਲੋਂ ਪਾਕਿਸਤਾਨੀ ਨਾਗਰਿਕ ਕੋਲੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਮਕਸਦ ਨਾਲ ਭਾਰਤ ਅੰਦਰ ਦਾਖਲ ਹੋਇਆ ਸੀ | ਨਾਜਾਇਜ਼ ਤੌਰ 'ਤੇ ਭਾਰਤ ਅੰਦਰ ਦਾਖਲ ਹੋਏ ਪਾਕਸਤਾਨੀ ਨਾਗਰਿਕ ਮੁਹੰਮਦ ਅਸ਼ਫਾਕ ਵਿਰੁੱਧ ਪੁਲਿਸ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਰਜਿਸਟਰ ਕਰ ਲਿਆ ਗਿਆ ਅਤੇ ਜਾਂਚ ਪੜਤਾਲ ਜਾਰੀ ਹੈ |

ਪਿਛਲੀ ਖ਼ਬਰ ਪਿੰਗਲਵਾੜਾ ਪ੍ਰੇਮੀਆਂ ਦੇ ਸਹਿਯੋਗ ਨਾਲ ਲਾਵਾਰਿਸਾਂ ਦੀ ਸੇਵਾ ਦੇ ਕਾਰਜ ਚੱਲ ਰਹੇ ਹਨ-ਇੰਦਰਜੀਤ ਕੌਰ <br/> ਅਗਲੀ ਖ਼ਬਰ ਬਾਬਾ ਪੱਲ੍ਹਾ ਜੀ ਬੁਤਾਲਾ ਵਿਖੇ ਸਾਲਾਨਾ ਜੋੜ ਮੇਲੇ ਮੌਕੇ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।