31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਹੁਰੇ ਪਰਿਵਾਰ ਦੀ ਮਿਲੀ ਭੁਗਤ ਨਾਲ ਕੁੱਟਮਾਰ ਤੇ ਜ਼ਬਰਦਸਤੀ ਕਰਨ ਦੇ ਲਗਾਏ ਦੋਸ਼ <br/>

ਅਜੀਤ ਡੈਸਕ 13-04-2026
ਚੋਗਾਵਾਂ, 12 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕੁਹਾਲੀ ਦੀ ਇਕ ਗਰਭਵਤੀ ਔਰਤ ਨੇ ਸਹੁਰੇ ਪਰਿਵਾਰ ਦੀ ਮਿਲੀ ਭੁਗਤ ਨਾਲ ਕੁੱਟਮਾਰ ਤੇ ਜਬਰਦਸਤੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ | ਇਸ ਸੰਬੰਧੀ ਸੋਨਾ ਕੌਰ ਪਤਨੀ ਜਸਪਾਲ ਸਿੰਘ ਵਾਸੀ ਛੰਨ ਕੁਹਾਲੀ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਮੇਰਾ ਵਿਆਹ 7 ਸਾਲ ਪਹਿਲਾਂ ਜਸਪਾਲ ਸਿੰਘ ਵਾਸੀ ਛੰਨ ਕੁਹਾਲੀ ਨਾਲ ਹੋਇਆ | ਮੇਰੀਆਂ ਤਿੰਨ ਲੜਕੀਆਂ ਹਨ | ਮੈਂ ਚਾਰ ਮਹੀਨੇ ਤੋਂ ਗਰਭਵਤੀ ਹਾਂ | ਮੇਰਾ ਪਤੀ ਪਿੰਡ ਬਹੁਤ ਘੱਟ ਆਉਂਦਾ ਹੈ | ਜਦੋਂ ਵੀ ਪਿੰਡ ਆਉਂਦਾ ਹੈ ਤਾਂ ਉਹ ਮੇਰੀ ਕੁੱਟਮਾਰ ਕਰਦਾ ਹੈ | ਮੈਨੂੰ ਘਰ 'ਚ ਰੱਖਣਾ ਨਹੀਂ ਚਾਹੁੰਦਾ | ਮੇਰਾ ਸਹੁਰਾ ਪਰਿਵਾਰ ਵੀ ਮੇਰੀ ਕੋਈ ਨਹੀਂ ਸੁਣਦਾ | ਉਨ੍ਹਾਂ ਦੋਸ਼ ਲਗਾਇਆ ਕਿ ਬੀਤੀ 21 ਮਾਰਚ 2026 ਦੀ ਰਾਤ ਮੇਰੇ ਸਹੁਰੇ ਦੀ ਮਿਲੀ ਭੁਗਤ ਨਾਲ ਸੁਖਪ੍ਰੀਤ ਸਿੰਘ ਨੇ ਮੇਰੇ ਨਾਲ ਜਬਰਦਸਤੀ ਕੀਤੀ | ਮੈਂ ਰਾਤ ਹੀ ਆਪਣੀਆਂ ਤਿੰਨ ਬੱਚੀਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਕੋਟਲੀ ਦੋਸੰਧੀ ਚਲੀ ਗਈ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ | ਇਸ ਸੰਬੰਧੀ ਅਸੀਂ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ | ਇਸ ਸੰਬੰਧੀ ਵਿਰੋਧੀ ਧਿਰ ਦੇ ਸੁਲੱਖਣ ਸਿੰਘ ਤੇ ਸੁਖਪ੍ਰੀਤ ਸਿੰਘ ਨੇ ਸਾਰੇ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ | ਉਨ੍ਹਾਂ ਉਲਟਾ ਦੋਸ਼ ਲਾਇਆ ਕਿ ਇਹ ਪਤੀ-ਪਤਨੀ ਦੋਵਾਂ ਦੀ ਲੜਾਈ ਹੈ | ਜਸਪਾਲ ਸਿੰਘ ਨੂੰ ਸੱਟਾਂ ਲਗਾਈਆਂ, ਜਿਸ ਦਾ ਨਤੀਜਾ ਵੀ ਮਿਲਿਆ ਹੈ | ਜਿਸ ਕਰਕੇ ਉਹ ਝੂਠੇ ਦੋਸ਼ ਲਗਾ ਰਹੀ ਹੈ | ਇਸ ਸੰਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਨੇ ਕਿਹਾ ਕਿ ਇਸ ਸੰਬੰਧੀ ਪੂਰੇ ਤੱਥਾਂ ਦੀ ਬਰੀਕੀ ਨਾਲ ਪੜਤਾਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਡਰੱਗ ਰੋਕੂ ਕਮੇਟੀ ਮੈਂਬਰਾਂ ਦੀ ਬਲਾਕ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ 'ਆਪ' ਸਰਕਾਰ ਨੂੰ ਸੂਬੇ ਦੇ ਸਿਆਸੀ ਪਿੜ ਤੋਂ ਲਾਂਭੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।