31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਡਰੱਗ ਰੋਕੂ ਕਮੇਟੀ ਮੈਂਬਰਾਂ ਦੀ ਬਲਾਕ ਪੱਧਰੀ ਮੀਟਿੰਗ <br/>

ਅਜੀਤ ਡੈਸਕ 13-04-2026
ਹਰਸਾ ਛੀਨਾ, 12 ਅਪ੍ਰੈਲ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨਸ਼ਾ ਵਿਰੋਧੀ ਮੋਰਚਾ ਦੇ ਸੀਨੀਅਰ ਮੀਤ ਕੋਆਰਡੀਨੇਟਰ ਗੁਰਸ਼ਰਨ ਸਿੰਘ ਨੀਟਾ ਛੀਨਾ ਦੀ ਅਗਵਾਈ ਹੇਠ ਨਸ਼ਾ ਰੋਕੂ ਕਮੇਟੀ ਮੈਂਬਰਾਂ ਦੀ ਜ਼ੋਨ ਪੱਧਰੀ ਵਿਸੇਸ਼ ਮੀਟਿੰਗ ਹੋਈ | ਇਸ ਸਮੇਂ ਸ. ਛੀਨਾ ਨੇ ਕਿਹਾ ਕਿ ਪੰਜਾਬ ਵਿਰੋਧੀ ਨੀਤੀਆਂ 'ਤੇ ਚਲਦਿਆਂ ਤਤਕਾਲੀ ਸਰਕਾਰਾਂ ਨੇ ਹਮੇਸ਼ਾਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਅਣਗੌਲਿਆਂ ਕੀਤਾ ਅਤੇ ਉਨ੍ਹਾਂ ਨੂੰ ਰੋਜਗਾਰ ਦੇਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਸਮਰਥਕਾਂ ਨੂੰ ਸਰਕਾਰੀ ਨੌਕਰੀਆਂ ਰਿਉੜੀਆਂ ਵਾਂਗ ਵੰਡੀਆਂ, ਜਦਕਿ ਆਮ ਘਰਾਂ ਦੇ ਨੌਜਵਾਨ ਬੇਰੁਜਗਾਰੀ ਦੀ ਮਾਰ ਝੱਲਦੇ ਹੋਏ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਪੰਜਾਬ ਵਿਚ ਵਗੇ ਨਸ਼ੇ ਦੇ ਛੇਵੇਂ ਦਰਿਆਂ ਦੀ ਭੇਟ ਚੜੇ ਪਰ ਮੌਜੂਦਾ ਭਗਵੰਤ ਮਾਨ ਸਰਕਾਰ ਨਸ਼ੇ ਦੇ ਦਰਿਆ ਨੂੰ ਪੂਰੀ ਤਰ੍ਹਾਂ ਠੱਲ ਪਾਈ ਅਤੇ ਸਰਕਾਰੀ ਨੌਕਰੀਆਂ 'ਚ ਪੂਰੀ ਪਾਰਦਰਸ਼ਿਤਾ ਲਿਆਉਂਦੇ ਹੋਏ ਆਮ ਘਰਾਂ ਦੇ ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਰਿਸ਼ਵਤ ਤੇ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ | ਇਸ ਮੌਕੇ ਲਵਪ੍ਰੀਤ ਸਿੰਘ, ਕਰਮਦੀਪ ਸਿੰਘ ਲਾਡਾ ਛੀਨਾ, ਅਨਮੋਲਕ ਸਿੰਘ ਸੋਨੂ ਛੀਨਾ, ਸੁਖਦੀਪਕ ਸਿੰਘ, ਹਰਨੂਰ ਸਿੰਘ ਕੁਲਵਿੰਦਰ ਸਿੰਘ ਸੋਨੂੰ, ਸਿਮਰ ਸੰਧੂ, ਪਲਵਿੰਦਰ ਸਿੰਘ ਬੱਲਾ, ਨੰਬਰਦਾਰ ਗੁਰਜੀਤ ਸਿੰਘ, ਮਨਵੀਰ ਸਿੰਘ ਛੀਨਾ, ਹਰਿੰਦਰ ਸਿੰਘ ਬੱਬਰ, ਬਲਿਹਾਰ ਸਿੰਘ ਪੰਚ, ਰਣਜੀਤ ਸਿੰਘ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਮਿੰਦਰ ਸਿੰਘ ਸੂਫੀ ਦੇ ਸੱਦੇ 'ਤੇ ਸੂਫੀਆਂ ਪਿੰਡ ਵਿਖੇ ਸਾਹਿਤਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਹੁਰੇ ਪਰਿਵਾਰ ਦੀ ਮਿਲੀ ਭੁਗਤ ਨਾਲ ਕੁੱਟਮਾਰ ਤੇ ਜ਼ਬਰਦਸਤੀ ਕਰਨ ਦੇ ਲਗਾਏ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।