02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਤਰਨਾ ਦਲ ਦੇ ਨਿਹੰਗ ਸਿੰਘਾਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਅਨੰਦ ਕਾਰਜ ਕਰਵਾਇਆ <br/>

ਅਜੀਤ ਡੈਸਕ 18-04-2026
ਓਠੀਆਂ, 17 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਮਾਲਾਕੀੜੀ ਜੱਜੇ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਰਨਾ ਦਲ ਦੇ ਨਿਹੰਗ ਸਿੰਘਾਂ ਵਲੋਂ ਇਕ ਗ਼ਰੀਬ ਪਰਿਵਾਰਾਂ ਦੀ ਲੜਕੀ ਦਾ ਅਨੰਦ ਕਾਰਜ ਕਰਵਾਇਆ ਗਿਆ | ਇਸ ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੇ ਆਨੰਦਪੁਰ ਸਾਹਿਬ ਤੋਂ ਤਰਨਾ ਦਲ ਦੇ ਨਿਹੰਗ ਸਿੰਘਾਂ ਵਲੋਂ ਲੜਕੀ ਨੂੰ ਅਸ਼ੀਰਵਾਦ ਦਿੱਤਾ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕੇ ਤਰਨਾ ਦਲ ਦੇ ਨਿਹੰਗ ਸਿੰਘਾਂ ਵਲੋਂ ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਤਿੰਨ ਗ਼ਰੀਬ ਪਰਿਵਾਰਾਂ ਦੀਆਂ ਗ਼ਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਅਤੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਘਰੇਲੂ ਵਰਤੋਂ ਵਾਲਾ ਸਾਮਾਨ ਵੀ ਦਿੱਤਾ | ਨਿਹੰਗ ਸਿੰਘਾਂ ਵਲੋਂ ਹੋਰ ਗਰੀਬ ਪਰਿਵਾਰ ਦੀ ਲੜਕੀ ਦੀ ਸ਼ਾਦੀ ਕਰਵਾਈ ਗਈ | ਇਸ ਮੌਕੇ ਤਰਨਾ ਦਲ ਦੇ ਬਾਬਾ ਲਵਪ੍ਰੀਤ ਸਿੰਘ ਆਨੰਦਪੁਰ ਸਾਹਿਬ ਵਾਲੇ, ਬਾਬਾ ਗੁਰਦੇਵ ਸਿੰਘ, ਬਲਵਿੰਦਰ ਸਿੰਘ ਛੀਨਾ, ਮੇਜਰ ਸਿੰਘ ਜੱਜੇ, ਸਰਪੰਚ ਸਾਹਿਬ ਸਿੰਘ ਛੀਨਾ ਕਰਮ ਸਿੰਘ, ਧੰਨਾ ਸਿੰਘ ਓਠੀਆਂ, ਕੁਲਵੰਤ ਸਿੰਘ ਹੇਤਮਪੁਰਾਅਤੇ ਨਿਹੰਗ ਸਿੰਘ ਭਾਰੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ -ਖ਼ਬਰ ਦਾ ਅਸਰ- ਥਾਣਾ ਕੱਥੂਨੰਗਲ 'ਚ ਮਰਜ਼ ਕੀਤੀ ਗਈ ਪੁਲਿਸ ਚੌਂਕੀ ਦੁਬਾਰਾ ਜੈਂਤੀਪੁਰ ਤਬਦੀਲ <br/> ਅਗਲੀ ਖ਼ਬਰ ਭਾਰਤੀ ਸਿੱਖ ਸ਼ਰਧਾਲੂ ਸਿਹਤ ਠੀਕ ਨਾ ਹੋਣ ਕਰਕੇ ਪਾਕਿਸਤਾਨ ਤੋਂ ਵਤਨ ਪਰਤੇ, ਗੁ: ਪੰਜਾ ਸਾਹਿਬ ਤੋਂ ਐਂਬੂਲੈਂਸ ਰਾਹੀਂ ਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।