02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

-ਖ਼ਬਰ ਦਾ ਅਸਰ- ਥਾਣਾ ਕੱਥੂਨੰਗਲ 'ਚ ਮਰਜ਼ ਕੀਤੀ ਗਈ ਪੁਲਿਸ ਚੌਂਕੀ ਦੁਬਾਰਾ ਜੈਂਤੀਪੁਰ ਤਬਦੀਲ <br/>

ਅਜੀਤ ਡੈਸਕ 18-04-2026
ਜੈਂਤੀਪੁਰ, 17 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਚੱਲ ਰਹੀ ਪੁਲਿਸ ਚੌਕੀ ਜੈਂਤੀਪੁਰ ਅਗਲੇ ਹੁਕਮਾਂ ਤੱਕ ਪਿਛਲੇ ਦਿਨੀਂ ਪੁਲਿਸ ਥਾਣਾ ਕੱਥੂਨੰਗਲ 'ਚ ਮਰਜ ਕਰ ਦਿੱਤੀ ਗਈ ਸੀ | ਇਸ ਸੰਬੰਧੀ ਇਲਾਕੇ ਦੇ ਮੁਹਤਬਰਾਂ ਤੇ ਆਮ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੁਬਾਰਾ ਪੁਲਿਸ ਚੌਕੀ ਤਬਦੀਲ ਹੋਣ ਨਾਲ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਪੁਲਿਸ ਦੇ ਕਰਕੇ ਭੈੜੇ ਅਨਸਰਾਂ ਦੇ ਮਨਾ ਵਿਚ ਡਰ ਬਣਿਆ ਰਹੇਗਾ ਅਤੇ ਕਰਾਇਮ ਕਰਨ ਲੱਗੇ ਡਰਨਗੇ | ਇਲਾਕੇ ਦੇ ਮੁਹਤਬਰਾਂ ਨੇ ਐੱਸ.ਐੱਸ.ਪੀ. ਅੰਮਿ੍ਤਸਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੁਬਾਰਾ ਪੁਲਿਸ ਚੌਂਕੀ ਜੈਂਤੀਪੁਰ 'ਚ ਦੁਬਾਰਾ ਬਹਾਲ ਕੀਤਾ | ਕਿਉਂਕਿ ਇਸ ਚੌਕੀ ਦੇ ਅਧੀਨ ਕੁਝ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੇ ਸਨ ਜਿਸ ਕਰਕੇ ਇਲਾਕੇ 'ਚ ਭੈੜੇ ਅਨਸਰ ਘੁੰਮਦੇ ਰਹਿੰਦੇ ਸਨ |

ਪਿਛਲੀ ਖ਼ਬਰ ਲੁੱਧੜ 'ਚ ਮਨਾਏ ਵਿਸਾਖੀ ਦਿਹਾੜੇ ਮੌਕੇ ਬੱਚਿਆਂ ਦੇ ਕਰਵਾਏ ਗੁਰਬਾਣੀ ਮੁਕਾਬਲਿਆਂ 'ਚ ਅੱਵਲ ਬੱਚਿਆਂ ਦਾ ਕੀਤਾ ਸਨਮਾਨ <b... ਅਗਲੀ ਖ਼ਬਰ ਤਰਨਾ ਦਲ ਦੇ ਨਿਹੰਗ ਸਿੰਘਾਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਅਨੰਦ ਕਾਰਜ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।