17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਗਰ ਕੌਂਸਲ ਰਮਦਾਸ ਦੀ ਕਾਂਗਰਸ ਦੀ ਕਮੇਟੀ ਨੇ ਇਮਾਨਦਾਰੀ ਦੇ ਨਾਲ ਹਰੇਕ ਵਾਰਡ ਦਾ ਸੁਚੱਜੇ ਢੰਗ ਨਾਲ ਵਿਕਾਸ ਕਰਵਾਇਆ-ਹਰਪ੍ਰਤਾਪ ਅਜਨਾਲਾ

ਅਜੀਤ ਡੈਸਕ 01-05-2026
ਰਮਦਾਸ, 30 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਨਗਰ ਕੌਂਸਲ ਰਮਦਾਸ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਨੇ ਨਗਰ ਕੌਂਸਲ ਰਮਦਾਸ ਦੇ 5 ਸਾਲ ਦੇ ਕਾਰਜਕਾਲ ਪੂਰੇ ਹੋਣ 'ਤੇ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਜਥੇ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਗਰ ਕੌਂਸਲ ਰਮਦਾਸ ਦੀ ਕਾਂਗਰਸ ਦੀ ਕਮੇਟੀ ਬਣੀ ਸੀ ਜਿਸ ਨੇ ਬੜੀ ਇਮਾਨਦਾਰੀ ਦੇ ਨਾਲ ਹਰੇਕ ਵਾਰਡ ਦਾ ਸੁਚੱਜੇ ਢੰਗ ਨਾਲ ਵਿਕਾਸ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਮਦਾਸ ਦੀਆਂ ਹੋਣ ਵਾਲੀਆਂ ਚੋਣਾ ਦੌਰਾਨ ਵੀ ਕਾਂਗਰਸੀ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਜੋ ਸ਼ਹਿਰ ਦਾ ਵਿਕਾਸ ਕਾਰਜ ਅਧੂਰਾ ਹੈ ਉਸ ਨੂੰ ਪੂਰਿਆਂ ਕੀਤਾ ਜਾਵੇਗਾ | ਇਸ ਮੌਕੇ ਕੰਵਰਪ੍ਰਤਾਪ ਸਿੰਘ ਅਜਨਾਲਾ, ਐਡਵੋਕੇਟ ਰਕੇਸ਼ ਚੰਦਰ ਕਾਠੀਆ, ਬੂਟੀ ਰਾਮ, ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ, ਯੂਥ ਪ੍ਰਧਾਨ ਸੋਨੂੰ ਵਾਹਲਾ, ਨਰਿੰਦਰ ਸਿੰਘ ਖਹਿਰਾ, ਰਣਜੀਤ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਸਲੇਮਪੁਰਾ, ਸਾਬਕਾ ਸਰਪੰਚ ਹੀਰਾ ਸਿੰਘ ਦਾਲਮ, ਨਵਤੇਜ ਸਿੰਘ, ਮਨਿੰਦਰ ਸਿੰਘ ਭਲਾਪਿੰਡ, ਖਜਾਨ ਸਿੰਘ, ਮਨੀ ਆੜਤੀ ਲਸ਼ਕਰੀ ਨੰਗਲ, ਕਰਨਬੀਰ ਸਿੰਘ ਲਸ਼ਕਰੀ ਨੰਗਲ, ਵਿਸ਼ਾਲ ਸਿੰਘ ਖਤਰਾਏ ਖੁਰਦ, ਸਾਹਿਬਦੀਪ ਸਿੰਘ ਸਹਿੰਸਰਾ, ਸਾਬਕਾ ਕੌਂਸਲਰ ਅਮਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਜੋਸਫ ਕਾਨਵੈਂਟ ਸਕੂਲ ਖਾਸਾ ਦਾ ਆਈ. ਸੀ. ਐੱਸ. ਈ. ਨਤੀਜਾ ਸ਼ਾਨਦਾਰ ਅਗਲੀ ਖ਼ਬਰ ਈ.ਟੀ.ਓ. ਨੇ ਸਕੂਲ ਆਫ ਐਮੀਨੈਂਸ ਜੰਡਿਆਲਾ ਗੁਰੂ ਦੇ ਸਮਾਗਮ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।