20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੈਂਟ ਫਰਾਂਸਿਸ ਸਕੂਲ ਜੰਡਿਆਲਾ ਗੁਰੂ ਦਾ 10ਵੀਂ ਤੇ ਬਾਰ੍ਹਵੀਂ ਦਾ ਸ਼ਾਨਦਾਰ ਨਤੀਜਾ <br/>

ਸੈਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ 10ਵੀਂ ਕਲਾਸ ਦੇ ਨਤੀਜੇ ਵਿਚ 99. 6% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਾਹਿਲ ਦੀਪ ਸਿੰਘ ਦੀ ਤਸਵੀਰ | ਤਸਵੀਰਾਂ : ਪ੍ਰਮਿੰਦਰ ਸਿੰਘ ਜੋਸਨ <br/> ਸੈਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਬਾਰ੍ਹਵੀਂ ਦੇ ਨਤੀਜੇ ਵਿਚ 98% ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨਿਸ਼ਠਾ ਚਾਵਲਾ ਤੇ ਉਸ ਦੇ ਪਿਤਾ ਸੁਸ਼ੀਲ ਚਾਵਲਾ, ਮਾਤਾ ਅਮਿਤਾ ਚਾਵਲਾ ਦਾ ਸਨਮਾਨ ਕਰਦੇ ਹੋਏ ਪਿ੍ੰ: ਸਿਸਟਰ ਰਿੰਸੀ ਅਤੇ ਤੇ ਸਕੂਲ ਸਟਾਫ | <br/> 02-05-2026
ਜੰਡਿਆਲਾ ਗੁਰੂ, 1 ਮਈ (ਪ੍ਰਮਿੰਦਰ ਸਿੰਘ ਜੋਸਨ)-ਆਈ. ਸੀ. ਐੱਸ. ਈ. ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਅਤੇ ਆਈ. ਐੱਸ. ਸੀ. ਵਲੋਂ +2 ਦੇ ਐਲਾਨੇ ਨਤੀਜੇ ਵਿਚ ਸੈਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਆਈ. ਸੀ. ਐੱਸ. ਈ. ਬੋਰਡ ਵਲੋਂ 10ਵੀਂ ਦੇ ਐਲਾਨੇ ਨਤੀਜੇ ਵਿਚ ਸੈਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ 159 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਅਤੇ ਸਾਰੇ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਾਸ ਹੋਏ ਅਤੇ ਇਸ ਵਿਚੋਂ 19 ਤੋਂ ਵੱਧ ਵਿਦਿਆਰਥੀਆਂ ਨੇ 90% ਤੋਂ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਆਪਣੀ ਅਕਾਦਮਿਕ ਸ੍ਰੇਸ਼ਟਤਾ ਸਾਬਤ ਕੀਤੀ ਹੈ | 10ਵੀਂ ਕਲਾਸ ਦੇ ਬੱਚੇ ਸਾਹਿਲ ਦੀਪ ਸਿੰਘ ਨੇ 99.6% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਹਰਸ਼ਦੀਪ ਕੌਰ ਨੇ 99.2%, ਯੁਵਰਾਜ ਸਿੰਘ ਨੇ 96.4 %, ਅਰੂਸੀ ਨੇ 95.8 %, ਸਹਿਤਾਜ ਬੀਰ ਸਿੰਘ ਔਲਖ ਨੇ 95%, ਸ਼ਹਿਨਾਜ਼ ਕੌਰ ਥਿੰਦ ਨੇ 94.4%, ਤਨਵੀਰ ਸਿੰਘ ਨੇ 93.8%, ਦਿਵਿਆਸੂ ਨੇ 93.8%, ਉਦੇ ਪਾਹਵਾ ਨੇ 93.4%, ਅੰਸ਼ ਪ੍ਰੀਤ ਕੌਰ ਨੇ 93.2%, ਵਸੁੰਦਰ ਜੀਤ ਕੌਰ ਨੇ 92.8%, ਤਨੂਰਿਤ ਕੌਰ ਨੇ 92.6%, ਰਿਮਨਜੋਤ ਕੌਰ ਨੇ 92%, ਹਰ ਸਿਰਤ ਕੌਰ ਨੇ 92%, ਜਸਲੀਨ ਕੌਰ ਨੇ 91.8%, ਸਬਰੀਨ ਕੌਰ ਨੇ 91.2%, ਸੁਪਰੀਤ ਕੌਰ ਨੇ 91.2 %, ਰਣਬੀਰ ਸਿੰਘ ਨੇ 90.8 %, ਗੁਰੂ ਵੰਸ਼ ਸਿੰਘ ਭੰਗੂ ਨੇ 90. 4% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ | ਸੈਂਟ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀ ਪਿ੍ੰਸੀਪਲ ਸਿਸਟਰ ਰਿੰਸੀ ਨੇ ਦੱਸਿਆ ਕਿ ਆਈ. ਐੱਸ. ਸੀ. ਵਲੋਂ +2 ਦੇ ਐਲਾਨੇ ਨਤੀਜੇ ਵਿਚ ਉਨ੍ਹਾਂ ਦੇ ਸਕੂਲ ਦੇ ਕੁੱਲ 61 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਅਤੇ ਸਾਰੇ ਹੀ ਸ਼ਾਨਦਾਰ ਅੰਕ ਪ੍ਰਾਪਤ ਪਾਸ ਪ੍ਰਾਪਤ ਕਰਕੇ ਪਾਸ ਹੋਏ ਅਤੇ ਇਨ੍ਹਾਂ ਵਿਚੋਂ 10 ਤੋਂ ਵੱਧ ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਜਿਸ ਵਿਚ ਨਿਸ਼ਟਾ ਚਾਵਲਾ ਨੇ 98%, ਗੁਰ ਸਿਮਰਨਪ੍ਰੀਤ ਸਿੰਘ ਨੇ 97%, ਅਨਮੋਲ ਪ੍ਰੀਤ ਕੌਰ ਨੇ 95.75%, ਜਸਲੀਨ ਕੌਰ ਨੇ 94% , ਮਹਿਕ ਪ੍ਰੀਤ ਕੌਰ ਨੇ 93.2%, ਪ੍ਰਭਜੋਤ ਕੌਰ ਨੇ 91.2%, ਗੁਰਕਿਰਤ ਸਿੰਘ ਨੇ 90.5%, ਰਮਨਜੋਤ ਕੌਰ ਨੇ 90.2%, ਸੁਖਮਨਪ੍ਰੀਤ ਕੌਰ ਨੇ 90%, ਰੋਮਨ ਬੀਰ ਕੌਰ ਨੇ 90% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ | ਪਿ੍ੰਸੀਪਲ ਸਿਸਟਰ ਰਿੰਸੀ ਨੇ ਉਨ੍ਹਾਂ ਦੇ ਸਕੂਲ ਦੇ 10ਵੀਂ ਅਤੇ +2 ਦੇ ਆਏ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਾਡੇ ਵਿਦਿਆਰਥੀਆਂ ਦੀ ਪ੍ਰਤਿਭਾ ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਸਬੂਤ ਹਨ ਅਤੇ ਸਾਨੂੰ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਤੇ ਮਾਣ ਹੈ |

ਪਿਛਲੀ ਖ਼ਬਰ ਜੰਡਿਆਲਾ ਗੁਰੂ 'ਚ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਮਜ਼ਦੂਰ ਦਿਵਸ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।