19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਦਾਣਾ ਮੰਡੀ ਅਵਾਣ 'ਚ ਵੱਖ-ਵੱਖ ਖ਼ਰੀਦ ਏਜੰਸੀਆਂ ਨੇ 4,24,500 ਤੋੜਾ ਕਣਕ ਖ਼ਰੀਦੀ <br/>

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਪ੍ਰਧਾਨ ਸੁਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੰਵਰਪ੍ਰਤਾਪ ਸਿੰਘ ਅਜਨਾਲਾ, ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ, ਯੂਥ ਪ੍ਰਧਾਨ ਸੋਨੂੰ ਵਾਹਲਾ, ਰਾਕੇਸ਼ ਚੰਦਰ ਕਾਠੀਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਨਾਲ ਰਜਿੰਦਰ ਸਿੰਘ, ਅਮਰਜੀਤ ਸਿੰਘ ਮੌਜੂਦ ਸਨ | ਤਸਵੀਰ: ਜਸਵੰਤ ਸਿੰਘ ਵਾਹਲਾ <br/> 02-05-2026
ਰਮਦਾਸ, 1 ਮਈ (ਜਸਵੰਤ ਸਿੰਘ ਵਾਹਲਾ)-ਦਾਣਾ ਮੰਡੀ ਅਵਾਣ ਦੀ ਸੁਪਰਵਾਇਜ਼ਰ ਸੁਖਵਿੰਦਰ ਕੌਰ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ੍ਰੀਦ ਏਜੰਸੀ ਮਾਰਕਫੈਡ ਨੇ 87300 ਤੋੜਾ, ਵੇਅਰ ਹਾਊਸ ਖ੍ਰੀਦ ਏਜੰਸੀ ਨੇ 127000 ਤੋੜਾ, ਪਨਗ੍ਰੇਨ ਨੇ 102300 ਤੋੜਾ ਤੇ ਪਨਸਪ ਖ੍ਰੀਦ ਏਜੰਸੀ ਨੇ 77790 ਤੋੜਾ ਕਣਕ ਦੀ ਖ੍ਰੀਦ ਕੀਤੀ ਹੈ | ਹੁਣ ਤੱਕ ਕੁੱਲ ਖ੍ਰੀਦ 424500 ਤੋੜਾ ਕਣਕ ਦੀ ਖ੍ਰੀਦ ਹੋਈ ਹੈ ਜਦ ਕਿ ਲਿਫਟਿੰਗ 1 ਲੱਖ ਤੋੜਾ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਨੂੰ ਮੰਡੀ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸੇਵਾਦਾਰ ਸੋਹਣ ਲਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਜਨਾਲਾ ਦੀ ਵਾਰਡ ਨੰਬਰ-4 'ਚ 2 ਦਰਜਨ ਪਰਿਵਾਰ 'ਆਪ' ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਆਲ ਸੇਂਟਸ ਕਾਨਵੈਂਟ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।