10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗਲੋਬਲ ਇੰਸਟੀਚਿਊਟ ਸਿੱਖਿਆ ਤੇ ਤਕਨੀਕੀ ਖੇਤਰ 'ਚ ਪੁੱਟ ਰਿਹਾ ਹੈ ਨਵੀਆਂ ਪੁਲਾਂਘਾਂ-ਚੇਅਰਮੈਨ ਚੰਦੀ <br/>

ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ <br/> 03-05-2026
ਜੇਠੂਵਾਲ, 2 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ (ਅੰਮਿ੍ਤਸਰ) ਜੋ ਕਿ ਆਪਣੇ 18 ਸਾਲਾਂ 'ਚ ਸਿੱਖਿਆ ਤੇ ਤਕਨੀਕੀ ਖੇਤਰ 'ਚ ਸੂਬੇ ਭਰ 'ਚ ਪੁੱਟ ਰਿਹਾ ਹੈ ਨਵੀਂਆਂ ਪੁਲਾਂਘਾਂ ਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜੋ ਕਿ ਇਲਾਕੇ 'ਚ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਇਸ ਇੰਸਟੀਚਿਊਟ ਨੂੰ ਐੱਨ. ਏ. ਏ. ਸੀ. ਏ. ਪਲੱਸਗਰੇਡ ਮਿਲਿਆ ਹੈ ਤੇ ਖੁਦ ਮੁਖਤਿਆਰ ਦਾ ਵੀ ਦਰਜਾ ਪ੍ਰਾਪਤ ਹੋਇਆ ਹੈ | ਹੁਣ ਤੱਕ ਆਪਣੇ 18 ਸਾਲਾਂ 'ਚ 26 ਗੋਲਡ ਮੈਡਲ ਜਿੱਤਣਾ ਤੇ 120 ਤੋਂ ਵੱਧ ਪਹਿਲਾ ਸਥਾਨ ਹਾਸਿਲ ਕਰਨਾ ਅਤੇ 600 ਤੋਂ ਵੱਧ ਮੈਰਿਟ ਸਥਾਨ ਹਾਸਿਲ ਕਰਨਾ ਸੂਬੇ ਸਮੇਤ ਇਲਾਕੇ 'ਚ ਮਾਣ ਵਾਲੀ ਗੱਲ ਹੈ ਅਤੇ ਹੁਣ ਤੱਕ ਦੇਸ਼ ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਵਲੋਂ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਪਲੇਸਮੈਂਟ ਕਰਨ ਦਾ ਸਿਹਰਾ ਇੰਸਟੀਚਿਊਟ ਦੇ ਮਿਹਨਤੀ ਸਟਾਫ਼ ਦੇ ਸਿਰ ਜਾਂਦਾ ਹੈ, ਇਹ ਇਕ ਮਾਣ ਵਾਲੀ ਗੱਲ ਵੀ ਹੈ | ਇਸ ਸੰਬੰਧੀ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਇਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਨੇ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ ਇੰਸਟੀਚਿਊਟ ਵਲੋਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਜਿਨ੍ਹਾਂ 'ਚ ਯੂਨੀਵਰਸਿਟੀ ਆਲਾਬਾਮਾ, ਯੂ. ਐੱਸ. ਏ., ਨਾਲ ਸਮਝੌਤਾ ਕੀਤਾ ਗਿਆ ਹੈ, ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ | ਕਿਉਂਕਿ ਅੱਧੀ ਪੜ੍ਹਾਈ ਵਿਦਿਆਰਥੀ ਗਲੋਬਲ ਇੰਸਟੀਚਿਊਟ 'ਚ ਤੇ ਅੱਧੀ ਵਿਦੇਸ਼ 'ਚ ਜਾ ਕੇ ਕਰ ਸਕਦੇ ਹਨ | ਇਸ ਇੰਸਟੀਚਿਊਟ ਵਿਚ ਪੰਜਾਬ ਸਮੇਤ ਜੰਮੂ-ਕਸ਼ਮੀਰ, ਬਿਹਾਰ, ਹਿਮਾਚਲ, ਉਤਰ ਪੂਰਬ ਨਿਪਾਲ, ਭੂਟਾਨ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀ ਉੱਚ ਵਿਦਿਆ ਹਾਸਿਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇੰਸਟੀਚਿਊਟ 'ਚ ਵੱਖ-ਵੱਖ ਕੋਰਸਾਂ ਦਾਖਲੇ ਜਲਦੀ ਸ਼ੁਰੂ ਹੋਣਗੇ ਤੇ ਇਸਟੀਚਿਊਟ ਦੇ 300 ਹੋਣਹਾਰ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਤਰਾਂ 'ਚ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਕੇ ਇੰਸਟੀਚਿਊਟ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਵਿਿਆਰਥੀਆਂ ਨੂੰ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਕਾਲਜ ਲਿਆਉਣ ਤੇ ਘਰ ਛੱਡਣ ਦਾ ਖਾਸ ਪ੍ਰਬੰਧ ਹੈ, ਖੇਡਾਂ ਲਈ ਸੁਵਿਧਾ, ਏ. ਸੀ. ਕਲਾਸ ਰੂਮ, ਅਲਟਰਾ ਆਧੁਨਿਕ ਉਚ ਤਕਨੀਕੀ ਲੈਬਾਰਟਰੀਜ਼, ਲਾਇਬ੍ਰੇਰੀ, ਹਾਈਟੈੱਕ ਕਮਿਊਨੀਕੇਸ਼ਨ ਲੈਬ, ਨਿਪੁੰਨ ਪ੍ਰਯੋਗਸ਼ਾਲਾ, ਅਤੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਹੋਸਟਲ ਦਾ ਖਾਸ ਪ੍ਰਬੰਧ ਹੈ | ਇਸ ਮੌਕੇ ਡਾਇਰੈਕਟਰ ਐੱਮ. ਐੱਸ. ਸੈਣੀ, ਡਾਇਰੈਕਟਰ ਐਡਮੀਸ਼ਨ ਸੌਲ ਪ੍ਰੋਫ: ਬੀ. ਡੀ. ਸ਼ਰਮਾ ਤੇ ਪਿ੍ੰਸੀਪਲ ਚਰਨਜੀਤ ਸਿੰਘ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਇੰਟਰ ਹਾਊਸ ਭਾਸ਼ਨ ਮੁਕਾਬਲਾ <br/> ਅਗਲੀ ਖ਼ਬਰ ਚੰਡੀਗੜ੍ਹ ਤੋਂ ਪੰਜਾਬ ਦੀਆਂ ਮੰਡੀਆਂ ਤੱਕ ਭਿ੍ਸ਼ਟਾਚਾਰ ਦੀ ਚੇਨ ਸਰਗਰਮ, ਕਣਕ ਖ਼ਰੀਦ ਦੇ ਨਾਂਅ 'ਤੇ ਪੰਜਾਬ ਵਿਚ ਹੋ ਰਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।