21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੈਕਰਡ ਲਾਈਟ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 13-05-2026
ਨਵਾਂ ਪਿੰਡ, 12 ਮਈ (ਜਸਪਾਲ ਸਿੰਘ)-ਪ. ਸ. ਸ. ਬ. ਮੋਹਾਲੀ ਵਲੋਂ ਐਲਾਨੇ ਗਏ 10ਵੀਂ ਦੇ ਨਤੀਜੇ 'ਚ ਨਾਮਵਰ ਵਿੱਦਿਅਕ ਸੰਸਥਾ 'ਸੈਕਰਡ ਲਾਈਟ ਸੀਨੀਅਰ ਸੈਕੰਡਰੀ ਸਕੂਲ, ਫ਼ਤਹਿਪੁਰ ਰਾਜਪੂਤਾਂ' ਦਾ ਨਤੀਜਾ ਸ਼ਾਨਦਾਰ ਤੇ 100% ਰਿਹਾ | ਇਸ ਸੰਬੰਧੀ ਐੱਮ. ਡੀ. ਗੁਰਜੀਤ ਕੌਰ ਨੇ 'ਅਜੀਤ' ਨੂੰ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਬੱਚੀਆਂ ਅੰਮਿ੍ਤਦੀਪ ਕੌਰ ਨੇ 92.92%, ਗੁਰਮਨਪ੍ਰੀਤ ਕੌਰ 92.62% ਤੇ ਜਸਮੀਨ ਕੌਰ ਨੇ 92.31% ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਤੋਂ ਇਲਾਵਾ 10ਵੀਂ ਦੇ ਸਮੂਹ ਵਿਦਿਆਰਥੀਆਂ ਵਲੋਂ ਇਹ ਪ੍ਰੀਖਿਆ ਸਨਮਾਨਜਨਕ ਅੰਕਾਂ ਸਹਿਤ ਪਹਿਲੇ ਦਰਜੇ 'ਚ ਪਾਸ ਕਰਕੇ ਆਪਣਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਗਿਆ | ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਪਿ੍ੰ. ਬਲਜੀਤ ਕੌਰ ਦੇ ਸਕੂਲ ਵਿਖੇ ਯੋਗ ਪ੍ਰਬੰਧਾਂ, ਸਖ਼ਤ ਅਨੁਸਾਸ਼ਨ, ਅਧਿਆਪਕਾਂ ਦੀ ਉੱਚ ਯੋਗਤਾ ਤੇ ਬੱਚਿਆਂ ਦੀ ਸਖ਼ਤ ਮਿਹਨਤ ਸਿਰ ਬੰਨ੍ਹਦਿਆਂ ਉਨ੍ਹਾਂ ਸਮੂਹ ਸਟਾਫ ਸਫ਼ਲ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਸ੍ਰੀ ਮਾਤਾ ਗੰਗਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਸ਼ਹੀਦ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।