29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦਸਮੇਸ਼ ਸਕੂਲ ਮਹਿਤਾ ਚੌਂਕ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 16-05-2026
ਚੌਕ ਮਹਿਤਾ, 15 ਮਈ (ਜਗਦੀਸ਼ ਸਿੰਘ ਬਮਰਾਹ)-ਇਲਾਕੇ ਦੀ ਪੁਰਾਤਨ ਅਤੇ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਕ ਦਾ 10ਵੀਂ ਕਲਾਸ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ | 10ਵੀਂ ਕਲਾਸ ਦੇ ਕੁੱਲ 141 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 122 ਵਿਦਿਆਰਥੀ ਫਸਟ ਡਵੀਜ਼ਨ ਲੈ ਕੇ ਪਾਸ ਹੋਏ ਤੇ 19 ਵਿਦਿਆਰਥੀਆਂ ਨੇ ਸੈਕੰਡ ਡਵੀਜ਼ਨ ਲਈ | ਜਿਨ੍ਹਾਂ ਵਿੱਚੋਂ ਨਵਦੀਪ ਕੌਰ ਨੇ 612/650 (94.1%) ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਨਿਮਰਤ ਕੌਰ ਨੇ 610/650 (83.8%) ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਸਨੇਹਪ੍ਰੀਤ ਕੌਰ ਨੇ 606/650 (93.2%) ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ |
ਇਸ ਤੋਂ ਇਲਾਵਾ 12 ਵਿਦਿਆਰਥੀਆਂ ਨੇ 90% ਤੋਂ ਉੱਪਰ ਨੰਬਰ ਲਏ ਅਤੇ 30 ਵਿਦਿਆਰਥੀਆਂ ਨੇ 80% ਤੋਂ ਉੱਪਰ, 40 ਵਿਦਿਆਰਥੀਆਂ ਨੇ 70% ਤੋਂ ਉੱਪਰ ਅੰਕ ਲਏ ਅਤੇ 59 ਵਿਦਿਆਰਥੀਆਂ ਨੇ 60% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ | ਵਿਦਿਆਰਥੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਸਿਰ ਦਿੱਤਾ | ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਸਮੁੱਚੇ ਸਟਾਫ਼ ਨੂੰ 100 ਫ਼ੀਸਦੀ ਨਤੀਜਾ ਆਉਣ 'ਤੇ ਵਧਾਈ ਦਿੱਤੀ | ਬੱਚਿਆਂ ਤੇ ਮਾਪਿਆਂ ਨੂੰ ਵੀ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ | ਏਥੇ ਇਹ ਵੀ ਦੱਸਣਯੋਗ ਹੈ ਕਿ ਪੁਜ਼ੀਸ਼ਨ ਹੋਲਡਰ ਵਿਦਿਆਰਥੀਆਂ ਨੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਸਕੂਲ ਦੀ ਹਰ ਗਤੀਵਿਧੀ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਪਿ੍ੰ: ਗੁਰਬੀਤ ਕੌਰ, ਡਾਇਰੈਕਟਰ ਹਰਪ੍ਰੀਤ ਕੌਰ, ਕੋਆਰਡੀਨੇਟਰ ਅੰਮਿ੍ਤਪਾਲ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲ ਨੇ ਵਿਦਿਆਰਥੀਆਂ ਨੂੰ ਅੰਤਰਰਾਜੀ ਵਿੱਦਿਅਕ ਟੂਰ ਕਰਵਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।