29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਕੂਲ ਨੇ ਵਿਦਿਆਰਥੀਆਂ ਨੂੰ ਅੰਤਰਰਾਜੀ ਵਿੱਦਿਅਕ ਟੂਰ ਕਰਵਾਇਆ

ਅਜੀਤ ਡੈਸਕ 16-05-2026
ਚੇਤਨਪੁਰਾ, 15 ਮਈ (ਮਹਾਂਬੀਰ ਸਿੰਘ ਗਿੱਲ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਅੰਤਰਰਾਜੀ ਵਿੱਦਿਅਕ ਟੂਰ ਕਰਵਾਇਆ ਹੈ | ਪਿ੍ੰ: ਰੇਖਾ ਮਹਾਜਨ ਦੀ ਅਗਵਾਈ ਤੇ ਕੁਝ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਅਧਿਆਪਕਾਂ ਦੀ ਦੇਖ-ਰੇਖ ਹੇਠ ਇਸ ਵਿੱਦਿਅਕ ਟੂਰ ਦੇ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਸ਼ਮੂਲੀਅਤ ਕੀਤੀ | ਇਹ ਵਿੱਦਿਅਕ ਟੂਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚੋਂ ਗੁਜ਼ਰਦਾ ਹੋਇਆ ਗੁਆਂਢੀ ਪ੍ਰਾਂਤ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਪੁੱਜਿਆ ਜਗ੍ਹਾ-ਜਗ੍ਹਾ ਇਸ ਵਿੱਦਿਅਕ ਟੂਰ ਦੇ ਵਿਚ ਸ਼ਾਮਿਲ ਵਿਦਿਆਰਥੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਵਿੱਦਿਅਕ ਟੂਰ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਵਿਚ ਵਿੱਦਿਆ ਦੇ ਨਾਲ-ਨਾਲ ਉਹ ਗਿਆਨ ਵੀ ਮੁਹੱਈਆ ਕਰਵਾਉਣਾ ਸੀ ਜਿਸ ਤੋਂ ਉਹ ਵਾਂਝੇ ਸਨ | ਪਿੰ੍ਰ: ਰੇਖਾ ਮਹਾਜਨ ਅਨੁਸਾਰ ਇਸ ਵਿੱਦਿਅਕ ਟੂਰ ਨੇ ਵਿਦਿਆਰਥੀਆਂ ਦੇ ਮਨ ਤੇ ਗਹਿਰਾ ਛਾਪ ਛੱਡੀ ਹੈ | ਇਸ ਦੌਰਾਨ ਵਿਦਿਆਰਥੀਆਂ ਨੇ ਉਹ ਗਿਆਨ ਤੇ ਜਾਣਕਾਰੀ ਹਾਸਿਲ ਕੀਤੀ ਹੈ ਜੋ ਕਿ ਉਨ੍ਹਾਂ ਨੇ ਸਿਰਫ ਤੇ ਸਿਰਫ ਕਹਾਣੀਆਂ ਕਿੱਸਿਆਂ ਦੇ ਵਿਚ ਵੇਖੇ ਸੁਣੇ ਸਨ | ਉਨ੍ਹਾਂ ਇਸ ਮਿਸਾਲੀ ਵਿੱਦਿਅਕ ਟੁੂਰ ਨੂੰ ਲੈ ਕੇ ਸਰਕਾਰ ਅਤੇ ਵਿਭਾਗ ਦੇ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਲਈ ਇਕ ਵੱਖਰੀ ਪਹਿਲ ਨੂੰ ਲੈ ਕੇ ਧੰਨਵਾਦ ਵੀ ਕੀਤਾ ਹੈ |

ਪਿਛਲੀ ਖ਼ਬਰ ਸਵ. ਮਨਜੀਤ ਕੌਰ ਰਸੂਲਪੁਰ ਖੁਰਦ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਦਸਮੇਸ਼ ਸਕੂਲ ਮਹਿਤਾ ਚੌਂਕ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।